Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਬੁਰੇ ਦਾ ਭਲਾ ਕਰਿ   ਗੁਸਾ ਮਨਿ ਹਢਾਇ
ਦੇਹੀ ਰੋਗੁ ਲਗਈ   ਪਲੈ ਸਭੁ ਕਿਛੁ ਪਾਇ ॥੭੮॥
-ਗੁਰੂ ਗ੍ਰੰਥ ਸਾਹਿਬ ੧੩੮੧-੧੩੮੨

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਆਮ ਸਮਝ ਇਹ ਕਹਿੰਦੀ ਹੈ ਕਿ ਮਨੁਖ ਨੂੰ ਭਲੇ ਲੋਕਾਂ ਨਾਲ ਭਲਾ ਵਿਵਹਾਰ ਕਰਨਾ ਚਾਹੀਦਾ ਹੈ ਤੇ ਬੁਰੇ ਨਾਲ ਬੁਰਾ ਸਲੂਕ ਕਰਨਾ ਚਾਹੀਦਾ ਹੈ। ਕਿਸੇ ਚੰਗੇ ਮਨੁਖ ਨਾਲ ਬੁਰਾ ਸਲੂਕ ਕਰਨਾ ਤਾਂ ਬੁਰਾ ਸਮਝਿਆ ਹੀ ਜਾਂਦਾ ਹੈ। ਪਰ ਬੁਰੇ ਨਾਲ ਚੰਗਾ ਵਿਵਹਾਰ ਕਰਨਾ ਵੀ ਚੰਗਾ ਨਹੀਂ ਸਮਝਿਆ ਜਾਂਦਾ। ਪਰ ਬਾਬਾ ਫਰੀਦ ਜੀ ਮਨੁਖ ਨੂੰ ਨਸੀਹਤ ਦਿੰਦਿਆਂ ਸਮਝਾ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਬੁਰੇ ਬੰਦੇ ਨਾਲ ਵੀ ਬੁਰਾ ਸਲੂਕ ਨਹੀਂ ਕਰਨਾ ਚਾਹੀਦਾ, ਬਲਕਿ ਬੁਰੇ ਦਾ ਵੀ ਭਲਾ ਹੀ ਕਰਨਾ ਚਾਹੀਦਾ ਹੈ। ਇਥੇ ਹੀ ਬਸ ਨਹੀਂ ਉਸ ਨੂੰ ਆਪਣੇ ਮਨ ਵਿਚ ਕਿਸੇ ਪ੍ਰਤੀ ਵੀ ਗੁੱਸਾ ਨਹੀਂ ਰਖਣਾ ਚਾਹੀਦਾ। ਕਿਉਂਕਿ ਜੇ ਉਹ ਕਿਸੇ ਦੀ ਬੁਰੀ ਗੱਲ ਦਾ ਗੁੱਸਾ ਕਰਨਗੇ ਤਾਂ ਉਹ ਕਿਸੇ ਵੀ ਤਰ੍ਹਾਂ ਉਸ ਦਾ ਭਲਾ ਨਹੀਂ ਕਰ ਸਕਦੇ।

ਫਿਰ ਦੱਸਿਆ ਹੈ ਕਿ ਜਦ ਕੋਈ ਗੁੱਸਾ ਕਰਦਾ ਹੈ ਤਾਂ ਉਨ੍ਹਾਂ ਦਾ ਮਨ ਪਰੇਸ਼ਾਨ ਹੋ ਜਾਂਦਾ ਹੈ ਤੇ ਪਰੇਸ਼ਾਨੀ ਨਾਲ ਦੇਹੀ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਪਰ ਜੇ ਗੁੱਸਾ ਹੀ ਨਾ ਕੀਤਾ ਜਾਵੇ ਤਾਂ ਮਨ ਪਰੇਸ਼ਾਨ ਨਹੀਂ ਹੁੰਦਾ, ਜਿਸ ਕਰਕੇ ਦੇਹੀ ਵੀ ਰੋਗਾਂ ਤੋਂ ਬਚੀ ਰਹਿੰਦੀ ਹੈ ਤੇ ਮਨੁਖ ਤੰਦਰੁਸਤੀ ਦਾ ਸੁਖ ਮਾਣਦਾ ਹੈ। ਕਿਉਂਕਿ ਤੰਦਰੁਸਤੀ ਅਜਿਹੀ ਨਿਆਮਤ ਹੈ, ਜਿਸ ਨਾਲ ਮਨੁਖ ਸਭ ਕੁਝ ਪ੍ਰਾਪਤ ਕਰ ਸਕਦਾ ਹੈ। ਤੰਦਰੁਸਤੀ ਬਗੈਰ ਕੁਝ ਵੀ ਸੰਭਵ ਨਹੀਂ ਹੁੰਦਾ। 

Tags