Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਬੁਢਾ ਹੋਆ ਸੇਖ ਫਰੀਦੁ   ਕੰਬਣਿ ਲਗੀ ਦੇਹ
ਜੇ ਸਉ ਵਰੑਿਆ ਜੀਵਣਾ   ਭੀ ਤਨੁ ਹੋਸੀ ਖੇਹ ॥੪੧॥
-ਗੁਰੂ ਗ੍ਰੰਥ ਸਾਹਿਬ ੧੩੮੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਆਪਣੇ-ਆਪ ਬਾਰੇ ਹੀ ਦੱਸਦੇ ਹਨ ਕਿ ਉਹ ਬੁੱਢੇ ਹੋ ਗਏ ਹਨ ਤੇ ਉਨ੍ਹਾਂ ਦੀ ਦੇਹੀ ਵੀ ਬੁੱਢੇਪੇ ਅਤੇ ਕਮਜ਼ੋਰੀ ਕਾਰਣ ਕੰਬਣ ਲੱਗ ਪਈ ਹੈ। ਭਾਵ, ਉਨ੍ਹਾਂ ਦੀ ਵਡੇਰੀ ਉਮਰ ਕਾਰਣ ਦੇਹੀ ਬੇਹੱਦ ਕਮਜ਼ੋਰ ਹੋ ਗਈ ਹੈ ਤੇ ਉਨ੍ਹਾਂ ਦਾ ਅਖੀਰ ਨੇੜੇ ਹੀ ਨਜ਼ਰ ਆ ਰਿਹਾ ਹੈ।

ਫਿਰ ਦੱਸਦੇ ਹਨ ਕਿ ਜੇ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੀ ਉਮਰ ਸੌ ਸਾਲ ਵੀ ਹੋ ਜਾਵੇ, ਭਾਵ ਉਨ੍ਹਾਂ ਨੂੰ ਸੌ ਸਾਲ ਦਾ ਜੀਵਨ ਵਰਦਾਨ ਵੀ ਮਿਲ ਜਾਵੇ ਤਾਂ ਵੀ ਅਖੀਰ ਇਸ ਦੇਹੀ ਨੇ ਮਿੱਟੀ ਨਾਲ ਮਿੱਟੀ ਹੀ ਹੋ ਜਾਣਾ ਹੈ। ਇਸ ਲਈ ਮਨੁਖ ਨੂੰ ਵਧਦੀ ਉਮਰ, ਬੁੱਢੇਪੇ ਅਤੇ ਮਰਨ ਦਾ ਫਿਕਰ ਛੱਡ ਕੇ ਪ੍ਰਭੂ-ਪਿਆਰ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਪਿਆਰ ਵਿਹੂਣਾ ਜੀਵਨ ਕਿਸੇ ਕੰਮ ਦਾ ਨਹੀਂ ਹੁੰਦਾ।

Tags