Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਜੇ ਮੈ ਹੋਦਾ ਵਾਰਿਆ   ਮਿਤਾ ਆਇੜਿਆਂ
ਹੇੜਾ ਜਲੈ ਮਜੀਠ ਜਿਉ   ਉਪਰਿ ਅੰਗਾਰਾ ॥੨੨॥
-ਗੁਰੂ ਗ੍ਰੰਥ ਸਾਹਿਬ ੧੩੭੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸ ਰਹੇ ਹਨ ਕਿ ਜੇ ਉਨ੍ਹਾਂ ਨੇ ਆਪਣੇ ਮਿੱਤਰਾਂ ਦੇ ਮਿਲਣ ਆਉਣ ’ਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਆਪਣੇ-ਆਪ ਨੂੰ ਰੋਕਿਆ ਹੁੰਦਾ, ਭਾਵ ਸੇਵਾ ਨਾ ਕੀਤੀ ਹੁੰਦੀ ਅਤੇ ਆਪਣੇ ਕੋਲ ਹੁੰਦਾ ਕੁਝ ਲੁਕਾਇਆ ਹੁੰਦਾ ਤਾਂ ਉਨ੍ਹਾਂ ਨੂੰ ਪਛਤਾਵੇ ਕਾਰਣ ਬੇਹੱਦ ਤਕਲੀਫ ਹੋਣੀ ਸੀ। ਤਕਲੀਫ ਵੀ ਏਨੀ ਕਿ ਉਨ੍ਹਾਂ ਦਾ ਸਰੀਰ ਇਸ ਤਰ੍ਹਾਂ ਸੜਨਾ ਸੀ, ਜਿਵੇਂ ਰੰਗ ਦੇਣ ਲਈ ਅੱਗ ’ਤੇ ਰੱਖੇ ਭਾਂਡੇ ਵਿਚ ਮਜੀਠ ਰੰਗ ਸੜਦਾ ਹੈ।

ਇਥੇ ਬਾਬਾ ਫਰੀਦ ਜੀ ਦੁਆਰਾ ਪਛਤਾਵੇ ਦੀ ਅੱਗ ਵਿਚ ਸੜਨ ਲਈ ਮਜੀਠ ਦੀ ਉਦਾਹਰਣ ਸ਼ਾਇਦ ਇਸ ਲਈ ਦਿੱਤੀ ਗਈ ਹੈ, ਕਿਉਂਕਿ ਮਿੱਤਰਾਂ ਨਾਲ ਪਿਆਰ ਦੀ ਗੱਲ ਹੋ ਰਹੀ ਹੈ ਤੇ ਮਜੀਠ ਦੀ ਵੇਲ ਅਤੇ ਰੰਗ ਪਿਆਰ ਦੇ ਪੱਕੇ ਰੰਗ ਦੇ ਪ੍ਰਤੀਕ ਹਨ। ਇਥੇ ਮਜੀਠ ਦੀ ਉਦਾਹਰਣ ਪਿਆਰ ਵਿਚ ਕੁਰਬਾਨੀ ਦੀ ਕੁਤਾਹੀ ਦੇ ਭਾਵ ਨੂੰ ਵਧੇਰੇ ਕਾਰਗਰ ਤਰੀਕੇ ਨਾਲ ਪੇਸ਼ ਕਰਦੀ ਹੈ।

Tags