Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਃ

ਫਰੀਦਾ  ਦੁਨੀ ਵਜਾਈ ਵਜਦੀ   ਤੂੰ ਭੀ ਵਜਹਿ ਨਾਲਿ
ਸੋਈ ਜੀਉ ਵਜਦਾ   ਜਿਸੁ ਅਲਹੁ ਕਰਦਾ ਸਾਰ ॥੧੧੦॥
-ਗੁਰੂ ਗ੍ਰੰਥ ਸਾਹਿਬ ੧੩੮੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ ਸੰਸਾਰ ਨੂੰ ਧਿਆਨ ਨਾਲ ਦੇਖਿਆ ਪਤਾ ਲੱਗਦਾ ਹੈ ਕਿ ਇਥੇ ਬਹੁਤਾਤ ਵਿਚ ਲੋਕ ਇਕ ਦੂਜੇ ਦੀ ਦੇਖਾ ਦੇਖੀ ਕੰਮ ਕਰਦੇ ਹਨ। ਸੰਸਾਰ ਅੰਦਰ ਇਹ ਬਹੁਤ ਵਡਾ ਭੁਲੇਖਾ ਹੈ ਕਿ ਮਾਇਕੀ ਪਦਾਰਥਾਂ ਦੀ ਬਹੁਲਤਾ ਹੀ ਸੁਖ ਦੇ ਸਕਦੀ ਹੈ। ਦੁਨਿਆਵੀ ਪਦਾਰਥਾਂ ਦੀ ਚਕਾਚੌਂਧ ਵਿਚ ਗਵਾਚਿਆ ਮਨੁਖ ਅਸਲੀਅਤ ਨਹੀ ਸਮਝ ਪਾਉਂਦਾ ਅਤੇ ਸਾਰਾ ਜੀਵਨ ਦੁਨੀਆ ਦੇ ਅਨੁਸਾਰ ਮਾਇਕੀ ਪਦਾਰਥਾਂ ਦੇ ਪ੍ਰਭਾਵ ਅਧੀਨ ਰੱਬੀ ਗੁਣਾਂ ਤੋਂ ਸੱਖਣਾ ਹੋ ਕੇ ਬਤੀਤ ਕਰ ਦਿੰਦਾ ਹੈ।

ਅੱਗੇ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਦੁਨਿਆਵੀ ਰੀਸੋ-ਰੀਸ ਤੋਂ ਨਿਰਲੇਪ ਰਹਿ ਸਕਣਾ ਸੌਖਾ ਨਹੀ ਹੈ। ਜਿਹੜੇ ਮਨੁਖ ਰੱਬੀ ਰਜ਼ਾ ਵਿਚ ਹੀ ਰਾਜ਼ੀ ਰਹਿੰਦੇ ਹਨ, ਰੱਬ ਉਨ੍ਹਾਂ ਦੀ ਹਰ ਤਰ੍ਹਾਂ ਅਤੇ ਹਰ ਸਮੇਂ ਰਖਿਆ ਕਰਦਾ ਹੈ ਤੇ ਉਨ੍ਹਾਂ ਦਾ ਹਰ ਤਰਾਂ ਨਾਲ ਖਿਆਲ ਵੀ ਰਖਦਾ ਹੈ। ਅਸਲ ਵਿਚ ਜਿਸ ਦੀ ਸਾਰ-ਸੰਭਾਲ ਪ੍ਰਭੂ ਆਪ ਕਰਦਾ ਹੈ ਭਾਵ ਜੋ ਹਿਰਦਾ ਰੱਬੀ ਬੰਦਗੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਤੇ ਫਿਰ ਔਗੁਣਾਂ ਦੀ ਪਾਣ ਨਹੀ ਚੜ੍ਹਦੀ। ਉਹ ਦੁਨਿਆਵੀ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ।

Tags