Guru Granth Sahib Logo
  
ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਪੁੱਤਰਾਂ ਦੀ ਥਾਂ ਆਪਣੇ ਸਿਖ ਭਾਈ ਲਹਣਾ ਜੀ ਨੂੰ ਗੁਰਿਆਈ ਸੌਂਪਣ ’ਤੇ ਲੋਕਾਈ ਦੀ ਪ੍ਰਤੀਕਿਰਿਆ ਬਿਆਨ ਕੀਤੀ ਹੈ। ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਪੁੱਤਰਾਂ ਨੂੰ ਗੱਦੀ ਦੇਣ ਦੀ ਸੰਸਾਰੀ ਰੀਤ ਤੋਂ ਉਲਟੀ ਰੀਤ ਚਲਾ ਦਿੱਤੀ ਹੈ। ਇਸ ਵਿਚ ਮਿਥਿਹਾਸਕ ਕਥਾ ਦੀ ਉਦਾਹਰਣ ਦੇ ਕੇ ਦੱਸਿਆ ਗਿਆ ਹੈ ਕਿ ਗੁਰੂ ਸਾਹਿਬ ਨੇ ਗੁਰ-ਸ਼ਬਦ ਨੂੰ ਮਧਾਣਾ ਅਤੇ ਮਨ ਨੂੰ ਨੇਤ੍ਰਾ ਬਣਾ ਕੇ, ਸਰੀਰ ਰੂਪੀ ਸਮੁੰਦਰ ਨੂੰ ਰਿੜਕਿਆ ਅਤੇ ਦੈਵੀ ਗੁਣਾਂ ਰੂਪੀ ਰਤਨ ਕੱਢ ਕੇ ਸੰਸਾਰ ਨੂੰ ਸ਼ਿੰਗਾਰਿਆ। ਜਦੋਂ ਭਾਈ ਲਹਣਾ ਜੀ ਵੀ ਇਨ੍ਹਾਂ ਗੁਣਾਂ ਨਾਲ ਸ਼ਿੰਗਾਰੇ ਗਏ, ਉਦੋਂ ਹੀ ਉਨ੍ਹਾਂ ਨੂੰ ਗੁਰਿਆਈ ਸੌਂਪੀ ਗਈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags