ਇਸ ਸ਼ਬਦ ਦੇ ਪਹਿਲੇ ਅਧ ਵਿਚ, ਜਗਿਆਸੂ ਦੇ ਮਨ ਵਿਚਲੀ ਪ੍ਰਭੂ-ਮਿਲਾਪ ਦੀ ਤਾਂਘ ਨੂੰ ਗੁਰਸਿਖ ਅਗੇ ਜੋਦੜੀ ਰੂਪ ਵਿਚ ਬਿਆਨ ਕੀਤਾ ਗਿਆ ਹੈ। ਜਗਿਆਸੂ ਗੁਰਸਿਖ ਨੂੰ ਮਿਲਣ ਲਈ ਤਾਂਘਦਾ ਹੈ ਤਾਂ ਜੋ ਆਪਣੀ ਬਿਰਹੋਂ-ਪੀੜਾ ਉਸ ਨੂੰ ਦੱਸ ਸਕੇ। ਉਹ ਭਾਵਨਾਤਮਕ ਤੌਰ ‘ਤੇ ਗੁਰਸਿਖ ਦੇ ਪੈਰੀਂ ਪੈਂਦਾ ਹੋਇਆ, ਉਸ ਨੂੰ ਸੰਬੋਧਤ ਹੁੰਦਾ ਹੈ। ਉਹ ਉਸ ਗੁਰਸਿਖ ਦੀ ਸ਼ਰਣ ਭਾਲਦਾ ਹੈ ਜੋ ਉਸ ਦੀ ਰਾਹਨੁਮਾਈ ਕਰ ਕੇ ਪ੍ਰਭੂ ਨਾਲ ਉਸ ਦਾ ਮਿਲਾਪ ਕਰਵਾ ਸਕੇ।
ਸ਼ਬਦ ਦੇ ਦੂਜੇ ਅਧ ਵਿਚ ਗੁਰਸਿਖ ਵਲੋਂ ਜਗਿਆਸੂ ਨੂੰ ਦਿਤਾ ਉਪਦੇਸ਼-ਮਈ ਉਤਰ ਹੈ। ਗੁਰਸਿਖ ਉਪਦੇਸ਼ ਰੂਪ ਵਿਚ ਜਵਾਬ ਦਿੰਦਾ ਕਹਿੰਦਾ ਹੈ ਕਿ ਜੇਕਰ ਜਗਿਆਸੂ ਪ੍ਰਭੂ-ਮਿਲਾਪ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹ ਗੁਰੂ ਹੁਕਮ ਅਨੁਸਾਰ ਜੀਵਨ ਬਤੀਤ ਕਰੇ। ਮਨ ਦੀ ਚਤੁਰਾਈ ਅਤੇ ਦਵੈਤ-ਭਾਵ ਨੂੰ ਤਿਆਗ ਦੇਵੇ। ਇਸ ਤਰ੍ਹਾਂ ਹੀ ਉਹ ਪ੍ਰਭੂ ਦੀ ਹਾਜ਼ਰ-ਨਾਜ਼ਰਤਾ ਦਾ ਅਨੁਭਵ ਕਰ ਸਕਦਾ ਹੈ। ਆਤਮਕ ਤ੍ਰਿਪਤੀ ਹਾਸਲ ਕਰ ਸਕਦਾ ਹੈ। ਦੈਵੀ-ਗੁਣਾਂ ਨਾਲ ਭਰਪੂਰ (ਗੁਣਵੰਤੀ) ਬਣ ਸਕਦਾ ਹੈ।
ਇਸ ਸ਼ਬਦ ਦੀ ਹਰ ਇਕ ਤੁਕ ਦੇ ਅੰਤ ਵਿਚ 'ਜੀਉ' ਵਰਤਿਆ ਗਿਆ ਹੈ। 'ਜੀਉ' ਦੀ ਇਕ ਸੁਹਜਾਤਮਕ ਅਤੇ ਸੰਗੀਤਕ ਤੱਤ ਵਜੋਂ ਇਹ ਵਰਤੋਂ ਪਿਆਰ ਤੇ ਸਤਿਕਾਰ ਦਾ ਭਾਵ ਪ੍ਰਗਟ ਕਰਦੀ ਜਾਪਦੀ ਹੈ। ਮੂਲ ਪਾਠ ਵਿਚਲੀ ਇਸ ਦੀ ਵਰਤੋਂ ਨੂੰ ਦਰਸਾਉਣ ਲਈ ਸ਼ਾਬਦਕ ਅਨੁਵਾਦ ਵਿਚ ‘ਜੀ’ ਵਰਤਿਆ ਗਿਆ ਹੈ। ਭਾਸ਼ਿਕ ਪਖੋਂ ਇਸ ਦਾ ਕੋਈ ਵਿਸ਼ੇਸ ਅਰਥ ਨਾ ਹੋਣ ਕਾਰਣ, ਇਸ ਦੀ ਵਰਤੋਂ ਭਾਵਾਰਥਕ-ਸਿਰਜਣਾਤਮਕ ਅਨੁਵਾਦ ਵਿਚ ਨਹੀਂ ਕੀਤੀ ਗਈ।
ਸੂਹੀ ਮਹਲਾ ੫ ਗੁਣਵੰਤੀ ॥
ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥
ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥
ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ ॥
ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ ॥
ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥
ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥
ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥
ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥
ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ ॥
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥
ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ॥
ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ ॥
ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥
-ਗੁਰੂ ਗ੍ਰੰਥ ਸਾਹਿਬ ੭੬੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।