Guru Granth Sahib Logo
  
ਇਨ੍ਹਾਂ ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਬਚਨ ਸਾਧ ਸੁਖ ਪੰਥਾ   ਲਹੰਥਾ ਬਡ ਕਰਮਣਹ
ਰਹੰਤਾ ਜਨਮ ਮਰਣੇਨ   ਰਮਣੰ ਨਾਨਕ  ਹਰਿ ਕੀਰਤਨਹ ॥੭॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਕਰਮ ਸਿਧਾਂਤ ਅਨੁਸਾਰ ਹਰੇਕ ਵਿਅਕਤੀ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ। ਕੁਝ ਕਰਮਾਂ ਦਾ ਫਲ ਨਾਲੋ-ਨਾਲ ਮਿਲ ਜਾਂਦਾ ਹੈ ਤੇ ਕੁਝ ਦਾ ਦੂਸਰੇ ਜਨਮਾਂ ਵਿਚ ਮਿਲਦਾ ਹੈ। ਹਰ ਕਰਮ ਪਿਛਲੇ ਕਰਮ ਦਾ ਫਲ ਵੀ ਹੁੰਦਾ ਹੈ ਤੇ ਅੱਗੋਂ ਕਿਸੇ ਹੋਰ ਫਲ ਦਾ ਕਾਰਣ ਵੀ ਬਣਦਾ ਹੈ। ਪਰ ਸੁਚੇਤ ਰੂਪ ਵਿਚ ਜਿਊਣ ਵਾਲੇ ਲੋਕ ਨਿਰਮਲ ਕਰਣੀ ਵੱਲ ਪ੍ਰੇਰਤ ਰਹਿੰਦੇ ਹਨ।

ਗਾਥਾ ਦੇ ਇਸ ਸਲੋਕ ਵਿਚ ਪਾਤਸ਼ਾਹ ਕਹਿੰਦੇ ਹਨ, ਜੇਕਰ ਕਰਮ ਸਿਧਾਂਤ ਤੋਂ ਹਟ ਕੇ, ਸੁਚੇਤ ਰੂਪ ਵਿਚ ਸਾਧੂਆਂ ਦੇ ਮਨੋਹਰ ਬਚਨ ਸੁਣਨ ਨੂੰ ਮਿਲ ਜਾਣ ਤਾਂ ਸੁਖ ਦਾ ਰਾਹ ਲੱਭਦਾ ਹੈ ਤੇ ਹਰੀ ਦੀ ਸਿਫਤਿ-ਸਾਲਾਹ ਕਰਦਿਆਂ ਕਰਮ ਚੱਕਰ ਲਈ ਲੋੜੀਂਦੇ ਜਨਮ-ਮਰਨ ਦੇ ਗੇੜ ਤੋਂ ਰਾਹਤ ਮਿਲ ਜਾਂਦੀ ਹੈ।

ਜੀਵਨ ਵਿਚ ਆਉਣ ਵਾਲੇ ਦੁਖ-ਸੁਖ ਵੀ ਸਾਡੇ ਸੰਕੇਤਕ ਜਿਊਣ-ਮਰਨ ਹਨ। ਜਦ ਅਸੀਂ ਦੁਖੀ ਹੁੰਦੇ ਹਾਂ ਤਾਂ ਮਰਨ ਵੱਲ ਵੱਧ ਰਹੇ ਹੁੰਦੇ ਹਾਂ ਤੇ ਜਦ ਸੁਖ ਦੇ ਸਾਹ ਲੈਂਦੇ ਹਾਂ ਤਾਂ ਜਿਊਣ ਵੱਲ ਵਧ ਰਹੇ ਹੁੰਦੇ ਹਾਂ। ਰੱਬੀ ਸਿਫਤਿ-ਸਾਲਾਹ ਕਰਦਿਆਂ ਅਸੀਂ ਜਿਊਣ-ਮਰਨ ਦੇ ਸੰਕੇਤਕ ਦੁਖ ਅਤੇ ਸੁਖ ਤੋਂ ਨਿਰਲੇਪਤਾ ਵੱਲ ਵਧਦੇ ਹਾਂ।
Tags