Guru Granth Sahib Logo
  
ਇਨ੍ਹਾਂ ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਮੈਲਾਗਰ ਸੰਗੇਣ   ਨਿੰਮੁ ਬਿਰਖ ਸਿ ਚੰਦਨਹ
ਨਿਕਟਿ ਬਸੰਤੋ ਬਾਂਸੋ   ਨਾਨਕ  ਅਹੰ ਬੁਧਿ ਬੋਹਤੇ ॥੫॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਨਸਪਤੀ ਵਿਗਿਆਨ ਅਨੁਸਾਰ ਰੁੱਖ ਦੋ ਕਿਸਮਾਂ ਦੇ ਹੁੰਦੇ ਹਨ। ਇਕ, ਜਿਹੜੇ ਮਹਿਕ ਛੱਡਦੇ ਹਨ ਅਤੇ ਦੂਜੇ, ਜਿਹੜੇ ਮਹਿਕ ਨਹੀਂ ਛੱਡਦੇ। ਮਹਿਕ ਛੱਡਣ ਵਾਲਿਆਂ ਵਿਚ ਵਾਸ਼ਪੀਕਰਣ ਦਾ ਗੁਣ ਹੁੰਦਾ ਹੈ, ਜਿਸ ਕਰਕੇ ਉਹ ਮਹਿਕ ਗ੍ਰਹਿਣ ਵੀ ਕਰਦੇ ਹਨ ਤੇ ਛੱਡਦੇ ਵੀ ਹਨ।

ਜਿਨ੍ਹਾਂ ਰੁੱਖਾਂ ਵਿਚ ਵਾਸ਼ਪੀਕਰਣ ਦੀ ਸਮਰੱਥਾ ਨਹੀਂ ਹੁੰਦੀ, ਉਹ ਨਾ ਕੋਈ ਮਹਿਕ ਗ੍ਰਹਿਣ ਕਰਦੇ ਹਨ ਤੇ ਨਾ ਹੀ ਛੱਡਦੇ ਹਨ। ਨਿੰਮ ਅਤੇ ਚੰਦਨ ਵਾਸ਼ਪੀਕਰਣ ਦੇ ਗੁਣ ਵਾਲੇ ਰੁੱਖ ਹਨ ਤੇ ਬਾਂਸ ਦੂਜੀ ਕਿਸਮ ਦਾ ਰੁੱਖ ਹੈ। ਇਸੇ ਕਾਰਣ ਬਾਂਸ ਕੋਈ ਮਹਿਕ ਨਹੀਂ ਛੱਡਦਾ ਹੈ ਤੇ ਨਾ ਹੀ ਗ੍ਰਹਿਣ ਕਰਦਾ ਹੈ।

ਜਿਨ੍ਹਾਂ ਲੋਕਾਂ ਵਿਚ ਪ੍ਰਭਾਵਤ ਕਰਨ ਅਤੇ ਪ੍ਰਭਾਵ ਗ੍ਰਹਿਣ ਕਰਨ ਦਾ ਗੁਣ ਹੋਵੇ, ਉਹ ਖ਼ੁਦ ਵੀ ਬਦਲਦੇ ਹਨ ਤੇ ਦੂਸਰਿਆਂ ਨੂੰ ਵੀ ਬਦਲ ਦਿੰਦੇ ਹਨ। ਦੂਜੇ ਪਾਸੇ, ਜਿਹੜੇ ਲੋਕ ਖ਼ੁਦ ਨਹੀਂ ਬਦਲਦੇ, ਉਹ ਕਿਸੇ ਹੋਰ ਨੂੰ ਵੀ ਨਹੀਂ ਬਦਲ ਸਕਦੇ।

ਜਿਹੜੇ ਲੋਕ ਖ਼ੁਦ ਨੂੰ ਪਰਿਪੂਰਣ ਨਹੀਂ ਸਮਝਦੇ, ਉਹ ਨਿਮਰ ਭਾਵੀ ਹੁੰਦੇ ਹਨ। ਇਸ ਕਰਕੇ ਉਹ ਸਾਧ-ਸੰਗਤ ਵਿਚ ਰਹਿ ਕੇ ਸ਼ੁਭ ਗੁਣ ਧਾਰਣ ਕਰ ਲੈਂਦੇ ਹਨ। ਜਿਹੜੇ ਲੋਕ ਕਠੋਰ ਚਿੱਤ ਹੁੰਦੇ ਹਨ, ਉਹ ਖ਼ੁਦ ਨੂੰ ਇੰਨੇ ਮੁਕੰਮਲ ਮੰਨ ਲੈਂਦੇ ਹਨ ਕਿ ਬਾਂਸ ਦੀ ਤਰ੍ਹਾਂ ਸਾਧ-ਸੰਗਤ ਵਿਚ ਰਹਿ ਕੇ ਵੀ ਕਠੋਰ ਹੀ ਰਹਿੰਦੇ ਹਨ ਤੇ ਕੋਈ ਵੀ ਸ਼ੁਭ ਗੁਣ ਧਾਰਣ ਨਹੀਂ ਕਰਦੇ। ਇਸ ਸਲੋਕ ਵਿਚ ਪਾਤਸ਼ਾਹ ਨੇ ਨਿੰਮ, ਚੰਦਨ ਅਤੇ ਬਾਂਸ ਦੀ ਢੁਕਵੀਂ ਮਿਸਾਲ ਪੇਸ਼ ਕਰਕੇ ਨਿਮਰ ਅਤੇ ਹੰਕਾਰੀ ਲੋਕਾਂ ਦਾ ਫਰਕ ਸਪਸ਼ਟ ਕੀਤਾ ਹੈ।
Tags