Guru Granth Sahib Logo
  
ਇਨ੍ਹਾਂ ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਜਥ ਕਥ ਰਮਣੰ   ਸਰਣੰ ਸਰਬਤ੍ਰ ਜੀਅਣਹ
ਤਥ ਲਗਣੰ ਪ੍ਰੇਮ  ਨਾਨਕ ਪਰਸਾਦੰ ਗੁਰ ਦਰਸਨਹ ॥੧੭॥
-ਗੁਰੂ ਗ੍ਰੰਥ ਸਾਹਿਬ ੧੩੬੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਆਦੇਸ਼ ਹੈ ਕਿ ਹਰ ਕਿਣਕਾ ਪਰਮ-ਸਤਿ ਦਾ ਨਿਵਾਸ ਹੈ, ਜੋ ਹਰ ਕਿਸੇ ਨੂੰ ਆਪਣੇ ਵੱਲ ਖਿਚਦਾ ਹੈ, ਜਿਸ ਕਰਕੇ ਹਰ ਕਿਸੇ ਨੂੰ ਉਸਦੇ ਨਾਲ ਪ੍ਰੇਮ ਹੋ ਜਾਂਦਾ ਹੈ। ਪ੍ਰੇਮ ਵਿਚ ਪਿਆਰੇ ਨੂੰ ਦੇਖਦੇ ਰਹਿਣਾ ਹੀ ਵਡਾ ਕਰਮ ਹੈ। ਅਰਦਾਸ ਵਿਚ ਕਿੰਨਾ ਸੋਹਣਾ ਕਿਹਾ ਗਿਆ ਹੈ: ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ॥

ਪ੍ਰਸਾਦਿ ਸ਼ਬਦ ਦਾ ਮੂਲ ਅਰਥ ਸਾਹਮਣੇ ਬਹਿਣਾ ਹੈ ਤੇ ਦਰਸ਼ਨ ਦਾ ਅਰਥ ਦੇਖਣਾ ਹੈ। ‘ਪਰਸਾਦੰ ਗੁਰ ਦਰਸਨਹ’ ਦਾ ਭਾਵ ਹੈ, ਗੁਰੂ ਦੀ ਹਜ਼ੂਰੀ ਵਿਚ ਬਹਿਣਾ ਤੇ ਗੁਰੂ ਦਾ ਦਰਸ਼ਣ ਕਰਨਾ। ਇਸ ਤੋਂ ਵਡੀ ਕਿਰਪਾ ਕੀ ਹੋ ਸਕਦੀ ਹੈ ਅਗਰ ਕੋਈ ਪਿਆਰਾ ਕਿਸੇ ਨੂੰ ਦੇਖਣ ਦੀ ਖੁੱਲ ਦੇ ਦੇਵੇ। ਕਿਉਂਕਿ ਪਿਆਰੇ ਨੂੰ ਸਾਹਮਣੇ ਬਹਿ ਕੇ ਦੇਖਣਾ ਮਹਾਂਕਾਵਿਕ ਅਤੇ ਅਨੰਦਮਈ ਅਹਿਸਾਸ ਹੈ। ਅੱਖਾਂ ਨਾਲ ਨਹੀਂ, ਧਿਆਨ ਨਾਲ ਦੇਖਣਾ: ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥
Tags