ਇਸ
ਸ਼ਬਦ ਵਿਚ ਮਨੁਖਾ ਜੀਵਨ ਦੇ ਵਖ-ਵਖ ਪੜਾਵਾਂ, ਮਾਂ ਦੇ ਗਰਭ, ਬਚਪਨ, ਜਵਾਨੀ ਅਤੇ ਬੁਢਾਪੇ ਦੀ ਅਵਸਥਾ ਦਾ ਜਿਕਰ ਕੀਤਾ ਗਿਆ ਹੈ। ਜਦੋਂ ਬੱਚਾ ਮਾਂ ਦੇ ਗਰਭ ਵਿਚ ਹੁੰਦਾ ਹੈ, ਉਦੋਂ ਉਸ ਦਾ ਧਿਆਨ ਪ੍ਰਭੂ ਵਿਚ ਲੀਨ ਰਹਿੰਦਾ ਹੈ। ਸੰਸਾਰ ਵਿਚ ਆ ਕੇ ਬਚਪਨ ਵਿਚ ਉਸ ਦੀ ਸੁਰਤ ਖੇਲ-ਤਮਾਸ਼ਿਆਂ ਵਿਚ ਲੱਗ ਜਾਂਦੀ ਹੈ। ਚੜ੍ਹਦੀ ਜਵਾਨੀ ਵਿਚ ਉਹ ਖਾਣ-ਪੀਣ ਦੇ ਚਸਕਿਆਂ ਵਿਚ ਲੱਗ ਜਾਂਦਾ ਹੈ ਅਤੇ ਕਾਮਾਦਿਕ ਵਿਕਾਰ ਹਾਵੀ ਹੋ ਜਾਂਦੇ ਹਨ। ਬੁਢਾਪੇ ਵਿਚ ਸਰੀਰ ਕਮਜੋਰ ਹੋ ਜਾਂਦਾ ਹੈ, ਪਰ ਉਸ ਦੀ ਮਤਿ ਅਜੇ ਵੀ ਵਿਸ਼ੇ-ਵਿਕਾਰਾਂ ਵਿਚ ਹੀ ਲੱਗੀ ਰਹਿੰਦੀ ਹੈ। ਇਨ੍ਹਾਂ ਅਵਸਥਾਵਾਂ ਰਾਹੀਂ ਭਗਤ ਬੇਣੀ ਜੀ ਉਪਦੇਸ਼ ਕਰ ਰਹੇ ਹਨ ਕਿ ਜਿਉਂਦੇ ਜੀਅ ਹੀ
ਮੁਕਤੀ ਦਾ ਉਪਾਅ ਕਰਨਾ ਚਾਹੀਦਾ ਹੈ, ਕਿਉਂਕਿ ਮਰਨ ਤੋਂ ਬਾਅਦ ਕਿਸੇ ਵੀ ਜਤਨ ਨਾਲ ਮੁਕਤੀ ਨਹੀਂ ਪਾਈ ਜਾ ਸਕਦੀ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ