Guru Granth Sahib Logo
  
ਸਿਖ ਵਿਆਹਾਂ ਵਿਚ ਮਿਲਣੀ ਤੋਂ ਪਹਿਲਾਂ ਜੰਞ ਦੇ ਢੁਕਾਓ ਸਮੇਂ ਅਕਸਰ ਇਸ ਸ਼ਬਦ ਦੇ ਪਹਿਲੇ ਪਦੇ ਨੂੰ ਪੜ੍ਹਿਆ ਜਾਂਦਾ ਹੈ। ਸਮੁੱਚੇ ਸ਼ਬਦ ਵਿਚ ਸਤਸੰਗੀ-ਜਨਾਂ ਨਾਲ ਮਿਲਾਪ ਅਤੇ ਉਸ ਮਿਲਾਪ ਤੋਂ ਪੈਦਾ ਹੋਏ ਅਨੰਦ ਤੇ ਹੁਲਾਸ ਨੂੰ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ। ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦੀ ਕਿਰਪਾ ਨਾਲ ਸਤਸੰਗੀ-ਜਨਾਂ ਦੀ ਸੰਗਤ ਨਸੀਬ ਹੋਈ ਹੈ, ਜਿਸ ਸਦਕਾ ਹਿਰਦੇ ਵਿਚ ਪ੍ਰਭੂ-ਪਿਆਰ ਪੈਦਾ ਹੋ ਗਿਆ ਹੈ। ਹੁਣ ਮਨ ਪ੍ਰਭੂ ਦੀ ਸਿਫਤਿ-ਸਾਲਾਹ ਦੇ ਮੰਗਲਮਈ ਗੀਤ ਗਾ ਰਿਹਾ ਹੈ ਅਤੇ ਪ੍ਰਭੂ ਦੇ ਨਾਮ-ਰੂਪੀ ਅੰਮ੍ਰਿਤ ਨਾਲ ਭਿੱਜ ਗਿਆ ਹੈ, ਜਿਸ ਨਾਲ ਵਿਆਪਕ ਪ੍ਰਭੂ ਅਨੁਭਵ ਹੋ ਗਏ ਹਨ ਅਤੇ ਜਨਮ-ਮਰਨ ਮੁੱਕ ਗਿਆ ਹੈ।
ਆਤਮਰਾਮੁ ਸੰਸਾਰਾ ਸਾਚਾ ਖੇਲੁ ਤੁਮੑਾਰਾ
ਸਚੁ ਖੇਲੁ ਤੁਮੑਾਰਾ ਅਗਮ ਅਪਾਰਾ   ਤੁਧੁ ਬਿਨੁ ਕਉਣੁ ਬੁਝਾਏ
ਸਿਧ ਸਾਧਿਕ ਸਿਆਣੇ ਕੇਤੇ   ਤੁਝ ਬਿਨੁ ਕਵਣੁ ਕਹਾਏ
ਕਾਲੁ ਬਿਕਾਲੁ ਭਏ ਦੇਵਾਨੇ   ਮਨੁ ਰਾਖਿਆ ਗੁਰਿ ਠਾਏ
ਨਾਨਕ  ਅਵਗਣ ਸਬਦਿ ਜਲਾਏ   ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥
-ਗੁਰੂ ਗ੍ਰੰਥ ਸਾਹਿਬ ੭੬੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਵਿਆਪਕ ਪ੍ਰਭੂ ਨੂੰ ਸੰਸਾਰ ਦੀ ਆਤਮਾ, ਭਾਵ ਚੇਤਨਾ ਦੇ ਰੂਪ ਵਿਚ ਮੁਖਾਤਬ ਹੋ ਕੇ ਦੱਸ ਰਹੇ ਹਨ ਕਿ ਜਗਤ ਉਸ ਪ੍ਰਭੂ ਦੀ ਸੱਚੀ ਖੇਡ ਹੈ, ਜਾਂ ਕਹਿ ਲਉ ਪ੍ਰਭੂ ਨੇ ਸੱਚ ਦਾ ਪ੍ਰਕਾਸ਼ ਕਰਨ ਹਿਤ ਇਸ ਜਗਤ ਰੂਪ ਖੇਡ ਦੀ ਰਚਨਾ ਕੀਤੀ ਹੈ। ਕੁਦਰਤ ਦੀ ਇਸ ਖੇਡ ਦੇ ਨਿਯਮ ਏਨੇ ਸੱਚੇ ਜਾਂ ਸੱਚ ਅਧਾਰਤ ਹਨ ਕਿ ਇਨ੍ਹਾਂ ਵਿਚ ਰੱਤੀ ਭਰ ਦਾ ਹੇਰ-ਫੇਰ ਜਾਂ ਫੇਰ-ਬਦਲ ਸੰਭਵ ਨਹੀਂ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਬੇਸ਼ੱਕ ਪ੍ਰਭੂ ਦੀ ਇਹ ਖੇਡ ਸੱਚ ਹੈ, ਪਰ ਇਹ ਮਨੁਖ ਦੀ ਸੂਝ-ਬੂਝ ਦੀ ਪਹੁੰਚ ਵਿਚ ਨਹੀਂ ਹੈ ਤੇ ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸਲ ਗੱਲ ਇਹ ਹੈ ਪ੍ਰਭੂ ਦੀ ਇਸ ਖੇਡ ਬਾਰੇ ਪ੍ਰਭੂ ਦੇ ਬਿਨਾਂ ਕੋਈ ਦੂਸਰਾ ਨਹੀਂ ਦੱਸ ਸਕਦਾ।

ਸੰਸਾਰ ਵਿਚ ਕਿੰਨੇ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣੇ-ਆਪ ਨੂੰ ਸਿਆਣਪ ਨਾਲ ਸਾਧਿਆ ਹੋਇਆ ਹੈ, ਕਿੰਨੇ ਹੋਰ ਹਾਲੇ ਸਾਧਨਾ ਕਰ ਰਹੇ ਹਨ ਅਤੇ ਕਿੰਨੇ ਹੀ ਹੋਰ ਸਿਆਣੇ ਤੋਂ ਸਿਆਣੇ ਕਹਾਉਣ ਵਾਲੇ ਹਨ। ਪਰ ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਕੌਣ ਕੁਝ ਅਖਵਾ ਸਕਦਾ ਹੈ?

ਆਵਾਗਵਣ ਦਾ ਵਿਚਾਰ ਮਨੁਖ ਨੂੰ ਜੀਵਨ ਭਰ ਪਰੇਸ਼ਾਨ ਕਰੀ ਰਖਦਾ ਹੈ ਤੇ ਮਨੁਖ ਸਾਰੀ ਉਮਰ ਡਾਵਾਂਡੋਲ ਹੁੰਦਾ ਰਹਿੰਦਾ ਹੈ। ਪਰ ਜਿਹੜਾ ਵੀ ਕੋਈ ਗੁਰੂ ਦੀ ਸ਼ਰਣ ਵਿਚ ਆ ਜਾਂਦਾ ਹੈ, ਉਹਦਾ ਮਨ ਗੁਰੂ ਦੀ ਮਿਹਰ ਸਦਕਾ ਟਿਕਾਉ ਵਿਚ ਆ ਜਾਂਦਾ ਹੈ ਅਤੇ ਉਹਦਾ ਜਨਮ ਮਰਨ ਜਾਂ ਆਵਾਗਵਣ ਦਾ ਗੇੜ ਮੁੱਕ ਜਾਂਦਾ ਹੈ।

ਅਖੀਰ ਵਿਚ ਪਾਤਸ਼ਾਹ ਜਗਿਆਸੂ ਸਾਧਕ ਦੀ ਆਤਮ-ਅਵਸਥਾ ਦਾ ਹਾਲ ਬਿਆਨ ਕਰਦੇ ਹਨ ਜਿਸ ਨੇ ਗੁਰ-ਸ਼ਬਦ ਦੇ ਆਸਰੇ ਆਪਣੇ ਤਮਾਮ ਔਗੁਣ ਅਗਨ ਭੇਟ ਕਰਨ ਵਾਂਗ ਭਸਮ ਕਰ ਲਏ ਹਨ ਤੇ ਸ਼ੁਭ ਗੁਣ ਧਾਰਣ ਕਰਨ ਸਦਕਾ ਪਰਮ-ਪਿਆਰੇ ਪ੍ਰਭੂ ਨੂੰ ਆਪਣਾ ਬਣਾ ਲਿਆ ਹੈ। 
Tags