ਨਾਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੫ ਅਤੇ ਦੂਜੇ ਸਲੋਕ ਦੀਆਂ ੨੩ ਤੁਕਾਂ ਹਨ। ਪਹਿਲੇ ਸਲੋਕ ਵਿਚ ਆਤਮਕ ਲਾਭ ਤੋਂ ਹੀਣੀ ਤੇ ਹਉਮੈ ਪੈਦਾ ਕਰਨ ਵਾਲੀ ਦੁਨਿਆਵੀ ਵਿਦਿਆ ਨੂੰ ਅਤੇ ਦੂਜੇ ਸਲੋਕ ਵਿਚ ਮਨੁਖ ਵਲੋਂ ਕੀਤੇ ਜਾਂਦੇ ਕਰਮ-ਕਾਂਡੀ ਸਾਧਨਾਂ ਨੂੰ ਫਜੂਲ ਦਰਸਾਇਆ ਹੈ। ਪਉੜੀ ਵਿਚ ਪ੍ਰਭੂ ਨੂੰ ਸੰਬੋਧਿਤ ਹੁੰਦੇ ਹੋਏ, ਉਚ ਜਾਤੀਏ ਕਰਮ-ਕਾਂਡੀ ਲੋਕਾਂ ਦੀ ਥਾਂ, ਪ੍ਰਭੂ ਨੂੰ ਧਿਆਉਣ ਵਾਲੇ ਨਿਰਮਾਣ ਸਤਿ-ਸੰਗੀਆਂ ਦੀ ਸੰਗਤ ਦੀ ਜਾਚਨਾ ਕੀਤੀ ਹੈ।
ਪਉੜੀ ॥ ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ੍ ਧਾਵਦੇ ॥ ਇਕਿ ਮੂਲੁ ਨ ਬੁਝਨਿ੍ ਆਪਣਾ ਅਣਹੋਦਾ ਆਪੁ ਗਣਾਇਦੇ ॥ ਹਉ ਢਾਢੀ ਕਾ
ਪ੍ਰੋ. ਸਾਹਿਬ ਸਿੰਘ ਨੇ ‘ਢਾਢੀ ਕਾ’ ਨੂੰ ‘ਢਾਢੀਕਾ’ (ਮਾੜਾ ਜਿਹਾ ਢਾਢੀ) ਸ਼ਬਦ ਜੋੜ ਬਣਾ ਕੇ ਅਰਥ ਕੀਤੇ ਹਨ, ਜੋ ਕਿ ਦਰੁਸਤ ਨਹੀਂ ਜਾਪਦੇ। ਕਿਉਂਕਿ ‘ਢਾਢੀਕਾ’ ਕੋਈ ਭਾਸ਼ਾਈ ਸ਼ਬਦ ਨਹੀਂ ਹੈ, ਅਤੇ ਨਾ ਹੀ ਇਹ ਗੁਰੂ ਗ੍ਰੰਥ ਸਾਹਿਬ ਜਾਂ ਇਸਦੇ ਨੇੜਲੇ ਕਿਸੇ ਸਾਹਿਤ ਵਿਚ ਵਰਤਿਆ ਮਿਲਦਾ ਹੈ। ਪ੍ਰੋ. ਸਾਹਿਬ ਸਿੰਘ ਤੋਂ ਬਗੈਰ ਕਿਸੇ ਵੀ ਟੀਕਾਕਾਰ ਨੇ ਇਸ ਨੂੰ ‘ਢਾਢੀਕਾ’ ਨਹੀਂ ਬਣਾਇਆ। ਸੋ ਪਾਠ ‘ਢਾਢੀ’ ਹੀ ਦਰੁਸਤ ਹੈ।
ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥ ਤਿਨ੍ ਮੰਗਾ ਜਿ ਤੁਝੈ ਧਿਆਇਦੇ ॥ ੯॥ ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।