Guru Granth Sahib Logo
  
ਅਠਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੯ ਅਤੇ ਦੂਜੇ ਦੀਆਂ ੬ ਤੁਕਾਂ ਹਨ। ਪਹਿਲੇ ਸਲੋਕ ਦਾ ਭਾਵ-ਅਰਥ ਹੈ ਕਿ ਕਰਤਾਪੁਰਖ ਸ੍ਰਿਸ਼ਟੀ ਦੀ ਸਾਰੀ ਦ੍ਰਿਸ਼ਟ ਤੇ ਅਦ੍ਰਿਸ਼ਟ ਰਚਨਾ ਨੂੰ ਜਾਣਦਾ ਹੈ। ਉਹ ਜੀਵਾਂ ਨੂੰ ਪੈਦਾ ਕਰਕੇ, ਉਨ੍ਹਾਂ ਦੀ ਸਾਂਭ-ਸੰਭਾਲ (ਚਿੰਤਾ) ਵੀ ਆਪ ਹੀ ਕਰਦਾ ਹੈ। ਦੂਸਰੇ ਸਲੋਕ ਅਨੁਸਾਰ ਜਿਸ ਕਰਤਾਪੁਰਖ ਨੇ ਜਗਤ ਦੀ ਰਚਨਾ ਕੀਤੀ ਹੈ, ਉਸ ਦੀ ਮਿਹਰ ਤੋਂ ਬਿਨਾਂ ਰਸਮੀ ਕਰਮ-ਕਾਂਡ ਮਨੁਖ ਦਾ ਕੁਝ ਨਹੀਂ ਸਵਾਰ ਸਕਦੇ। ਪਉੜੀ ਵਿਚ ਕਰਤਾਪੁਰਖ ਦੀ ਮਿਹਰ ਲਈ ਜਰੂਰੀ, ਸਤਿਗੁਰੂ ਤੋਂ ਪ੍ਰਾਪਤ ਹੋਣ ਵਾਲੇ ਸੱਚੇ ਨਾਮ ਦੀ ਸੋਝੀ ਅਤੇ ਜੀਵਨ ਵਿਚ ਉਸ ਦੀ ਕਮਾਈ ਕਰਨ ਉਪਰ ਬਲ ਦਿਤਾ ਹੈ।
ਸਲੋਕ ਮਃ
ਪੁਰਖਾਂ ਬਿਰਖਾਂ ਤੀਰਥਾਂ   ਤਟਾਂ ਮੇਘਾਂ ਖੇਤਾਂਹ ਦੀਪਾਂ ਲੋਆਂ ਮੰਡਲਾਂ   ਖੰਡਾਂ ਵਰਭੰਡਾਂਹ
ਅੰਡਜ ਜੇਰਜ ਉਤਭੁਜਾਂ   ਖਾਣੀ ਸੇਤਜਾਂਹ ਸੋ ਮਿਤਿ ਜਾਣੈ ਨਾਨਕਾ   ਸਰਾਂ ਮੇਰਾਂ ਜੰਤਾਹ
ਨਾਨਕ  ਜੰਤ ਉਪਾਇ ਕੈ   ਸੰਮਾਲੇ ਸਭਨਾਹ ਜਿਨਿ ਕਰਤੈ ਕਰਣਾ ਕੀਆ   ਚਿੰਤਾ ਭਿ ਕਰਣੀ ਤਾਹ
ਸੋ ਕਰਤਾ ਚਿੰਤਾ ਕਰੇ   ਜਿਨਿ ਉਪਾਇਆ ਜਗੁ
ਤਿਸੁ ਜੋਹਾਰੀ   ਸੁਅਸਤਿ ਤਿਸੁ   ਤਿਸੁ ਦੀਬਾਣੁ ਅਭਗੁ
ਨਾਨਕ  ਸਚੇ ਨਾਮ ਬਿਨੁ   ਕਿਆ ਟਿਕਾ ਕਿਆ ਤਗੁ ॥੧॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags