ਸਤਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੮ ਅਤੇ ਦੂਜੇ ਦੀਆਂ ੭ ਤੁਕਾਂ ਹਨ। ਇਹ ਦੋਵੇਂ ਸਲੋਕ ਹਉਮੈ ਰੂਪੀ ਦੀਰਘ ਰੋਗ ਨਾਲ ਸਬੰਧਤ ਹਨ। ਹਉਮੈ ਦਾ ਪ੍ਰਭਾਵ ਸਮੁੱਚੇ ਮਨੁਖਾ ਜੀਵਨ ‘ਤੇ ਹੋਣ ਕਾਰਣ ਪਹਿਲੇ ਸਲੋਕ ਵਿਚ ਮਨੁਖ ਨੂੰ ਜਨਮ ਤੋਂ ਮਰਨ ਤਕ ਹਰ ਕੰਮ ਹਉਮੈ ਦੇ ਪ੍ਰਭਾਵ ਅਧੀਨ ਕਰਦਾ ਦਰਸਾਇਆ ਹੈ। ਦੂਜੇ ਸਲੋਕ ਵਿਚ ਦਸਿਆ ਹੈ ਕਿ ਹਉਮੈ ਰੂਪੀ ਇਸ ਦੀਰਘ ਰੋਗ ਦਾ ਸਰੋਤ ਰੱਬੀ ਹੁਕਮ ਹੋਣ ਕਾਰਣ ਇਸ ਦਾ ਇਲਾਜ ਵੀ ਰੱਬੀ ਮਿਹਰ ਨਾਲ ਹੀ ਹੋ ਸਕਦਾ ਹੈ। ਪਉੜੀ ਰਾਹੀਂ ਬਿਆਨ ਕੀਤਾ ਹੈ ਕਿ ਕੇਵਲ ਉਨ੍ਹਾਂ ਸੰਜਮੀ ਤੇ ਸੰਤੋਖੀ ਵਿਅਕਤੀਆਂ ਨੇ ਹੀ ਅਖੁਟ ਬਖਸ਼ਿਸ਼ਾਂ ਦੇ ਭੰਡਾਰ ਵੱਡੇ ਸਾਹਿਬ ਨੂੰ ਪਾਇਆ ਹੈ, ਜਿਨ੍ਹਾਂ ਨੇ ਉਸ ਦੇ ਸੱਚ-ਨਾਮ ਨੂੰ ਧਿਆ ਕੇ ਕੇਵਲ ਸ਼ੁਭ ਕਰਮ ਹੀ ਕੀਤੇ ਹਨ ਅਤੇ ਹਉਮੈ ਆਦਿ ਵਿਕਾਰਾਂ ਵੱਲ ਪੈਰ ਨਹੀਂ ਧਰਿਆ।
ਸਲੋਕ ਮਃ ੧ ॥
ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥
ਹਉ ਵਿਚਿ ਹਸੈ ਹਉ ਵਿਚਿ ਰੋਵੈ ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥
ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥
ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥੧॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।