Guru Granth Sahib Logo
  
ਛੇਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੪ ਅਤੇ ਦੂਜੇ ਦੀਆਂ ੧੦ ਤੁਕਾਂ ਹਨ। ਪਹਿਲੇ ਸਲੋਕ ਵਿਚ ਮੁਸਲਮਾਨਾਂ, ਹਿੰਦੂਆਂ, ਜੋਗੀਆਂ, ਦਾਨੀਆਂ, ਵਿਕਾਰੀਆਂ ਆਦਿ ਬਾਰੇ ਚਰਚਾ ਕਰਕੇ ਅੰਤਲੀਆਂ ਦੋ ਤੁਕਾਂ ਵਿਚ ਗੁਰਮਤਿ ਸਿਧਾਂਤ ਦ੍ਰਿੜ ਕਰਾਇਆ ਗਿਆ ਹੈ। ਦੂਜੇ ਸਲੋਕ ਵਿਚ ਮੁਸਲਮਾਨਾਂ ਦੀ ਉਸ ਮਨੌਤ ਉਪਰ ਵਿਅੰਗ ਹੈ, ਜਿਸਦੇ ਅੰਤਰਗਤ ਉਹ ਮੁਰਦੇ ਦਾ ਸਸਕਾਰ ਕਰਨ ਦੀ ਥਾਂ ਉਸ ਨੂੰ ਦਫਨਾਉਣਾ ਹੀ ਯੋਗ ਮੰਨਦੇ ਹਨ। ਪਉੜੀ ਪ੍ਰਭੂ ਪ੍ਰਾਪਤੀ ਲਈ ਸੱਚੇ ਗੁਰੂ ਦੇ ਮਹੱਤਵ ਨੂੰ ਸੁਦ੍ਰਿੜ ਕਰਾਉਂਦੀ ਹੈ।
ਸਲੋਕ ਮਃ
ਮੁਸਲਮਾਨਾ ਸਿਫਤਿ ਸਰੀਅਤਿ   ਪੜਿ ਪੜਿ ਕਰਹਿ ਬੀਚਾਰੁ ॥ 
ਬੰਦੇ ਸੇ ਜਿ ਪਵਹਿ ਵਿਚਿ ਬੰਦੀ   ਵੇਖਣ ਕਉ ਦੀਦਾਰੁ
ਹਿੰਦੂ ਸਾਲਾਹੀ ਸਾਲਾਹਨਿ   ਦਰਸਨਿ ਰੂਪਿ ਅਪਾਰੁ ॥ 
ਤੀਰਥਿ ਨਾਵਹਿ ਅਰਚਾ ਪੂਜਾ   ਅਗਰ ਵਾਸੁ ਬਹਕਾਰੁ
ਜੋਗੀ ਸੁੰਨਿ ਧਿਆਵਨਿ੍ ਜੇਤੇ   ਅਲਖ ਨਾਮੁ ਕਰਤਾਰੁ ॥ 
ਸੂਖਮ ਮੂਰਤਿ ਨਾਮੁ ਨਿਰੰਜਨ   ਕਾਇਆ ਕਾ ਆਕਾਰੁ
ਸਤੀਆ ਮਨਿ ਸੰਤੋਖੁ ਉਪਜੈ   ਦੇਣੈ ਕੈ ਵੀਚਾਰਿ ॥ 
ਦੇ ਦੇ ਮੰਗਹਿ ਸਹਸਾ ਗੂਣਾ   ਸੋਭ ਕਰੇ ਸੰਸਾਰੁ
ਚੋਰਾ ਜਾਰਾ ਤੈ ਕੂੜਿਆਰਾ   ਖਾਰਾਬਾ ਵੇਕਾਰ ॥ 
ਇਕਿ ਹੋਦਾ ਖਾਇ ਚਲਹਿ ਐਥਾਊ   ਤਿਨਾ ਭਿ ਕਾਈ ਕਾਰ
ਜਲਿ ਥਲਿ ਜੀਆ ਪੁਰੀਆ ਲੋਆ   ਆਕਾਰਾ ਆਕਾਰ ॥ 
ਓਇ ਜਿ ਆਖਹਿ ਸੁ ਤੂੰਹੈ ਜਾਣਹਿ   ਤਿਨਾ ਭਿ ਤੇਰੀ ਸਾਰ
ਨਾਨਕ  ਭਗਤਾ ਭੁਖ ਸਾਲਾਹਣੁ   ਸਚੁ ਨਾਮੁ ਆਧਾਰੁ ॥ 
ਸਦਾ ਅਨੰਦਿ ਰਹਹਿ ਦਿਨੁ ਰਾਤੀ   ਗੁਣਵੰਤਿਆ ਪਾ ਛਾਰੁ ॥੧॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags