Guru Granth Sahib Logo
  
ਪੰਜਵੀਂ ਪਉੜੀ ਨਾਲ ੨ ਸਲੋਕ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੨੬ ਤੁਕਾਂ ਹਨ। ਪਹਿਲੇ ਸਲੋਕ ਵਿਚ ਕੁਦਰਤ ਵਿਚ ਪੈ ਰਹੀ ਰੱਬੀ-ਰਾਸ ਦਾ ਚਿਤਰਣ ਹੈ। ਦੂਜੇ ਸਲੋਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਰਾਸ ਧਾਰੀਆਂ ਵਲੋਂ ਪਾਈ ਜਾਂਦੀ ਨਾਟਕੀ-ਰਾਸ (ਰਾਸ ਲੀਲਾ) ਦਾ ਵਿਅੰਗਾਤਮਕ ਵਰਣਨ ਹੈ। ਇਸ ਵਿਚ ਦਸਿਆ ਹੈ ਕਿ ਲੋਕਾਈ ਕੁਦਰਤੀ ਰਾਸ ਦੇ ਰਹੱਸ ਨੂੰ ਬੁੱਝ ਕੇ ਮਨੁਖਾ ਜੀਵਨ ਨੂੰ ਸਫਲਾ ਕਰਨ ਦੀ ਬਜਾਏ ਬਣਾਉਟੀ ਰਾਸਾਂ ਦਾ ਅਡੰਬਰ ਰਚ ਕੇ ਖੁਆਰ ਹੋ ਰਹੀ ਹੈ। ਦੂਜੇ ਭਾਗ ਵਿਚ ਪ੍ਰਭੂ ਸੇਵਕਾਂ ਦੀ ਰਸ ਭਿੰਨੀ ਜੀਵਨ-ਰਾਸ ਦਾ ਉਲੇਖ ਹੈ। ਤੀਜੇ ਭਾਗ ਵਿਚ ਰਾਸਧਾਰੀਆਂ ਦੇ ਘੁੰਮਣ-ਘੇਰੀ ਵਾਲੇ ਨਾਚ ਉਪਰ ਵਿਅੰਗ ਕਰਦੇ ਹੋਏ ਉਨ੍ਹਾਂ ਦੀ ਤੁਲਨਾ ਗੋਲ-ਗੋਲ ਘੁੰਮਣ ਵਾਲੇ ਜੰਤਰਾਂ ਅਤੇ ਜੰਤਾਂ ਨਾਲ ਕੀਤੀ ਹੈ। ਪਉੜੀ ਵਿਚ ਦਸਿਆ ਹੈ ਕਿ ਪੂਰਨ ਸਮਰਪਣ ਦੀ ਭਾਵਨਾ ਤਹਿਤ ਇਕ ਮਨ ਹੋਕੇ ਜਪਿਆ ਨਿਰੰਕਾਰੀ ਨਾਮ ਹੀ ਮਨੁਖ ਦੇ ਪਾਰ-ਉਤਾਰੇ ਦਾ ਸਹੀ ਸਾਧਨ ਹੈ।
ਮਃ
ਵਾਇਨਿ ਚੇਲੇ  ਨਚਨਿ ਗੁਰ ਪੈਰ ਹਲਾਇਨਿ  ਫੇਰਨਿ੍ ਸਿਰ
ਉਡਿ ਉਡਿ ਰਾਵਾ ਝਾਟੈ ਪਾਇ ਵੇਖੈ ਲੋਕੁ  ਹਸੈ ਘਰਿ ਜਾਇ
ਰੋਟੀਆ ਕਾਰਣਿ ਪੂਰਹਿ ਤਾਲ ਆਪੁ ਪਛਾੜਹਿ ਧਰਤੀ ਨਾਲਿ
ਗਾਵਨਿ ਗੋਪੀਆ ਗਾਵਨਿ ਕਾਨ੍ ਗਾਵਨਿ ਸੀਤਾ ਰਾਜੇ ਰਾਮ
ਨਿਰਭਉ ਨਿਰੰਕਾਰੁ ਸਚੁ ਨਾਮੁ ਜਾ ਕਾ ਕੀਆ ਸਗਲ ਜਹਾਨੁ
ਸੇਵਕ ਸੇਵਹਿ  ਕਰਮਿ ਚੜਾਉ ਭਿੰਨੀ ਰੈਣਿ  ਜਿਨਾ੍ ਮਨਿ ਚਾਉ
ਸਿਖੀ ਸਿਖਿਆ ਗੁਰ ਵੀਚਾਰਿ ਨਦਰੀ ਕਰਮਿ ਲਘਾਏ ਪਾਰਿ
ਕੋਲੂ ਚਰਖਾ ਚਕੀ ਚਕੁ ਥਲ ਵਾਰੋਲੇ ਬਹੁਤੁ ਅਨੰਤੁ
ਲਾਟੂ ਮਾਧਾਣੀਆ ਅਨਗਾਹ ਪੰਖੀ ਭਉਦੀਆ ਲੈਨਿ ਸਾਹ
ਸੂਐ ਚਾੜਿ ਭਵਾਈਅਹਿ ਜੰਤ ਨਾਨਕ  ਭਉਦਿਆ ਗਣਤ ਅੰਤ
ਬੰਧਨ ਬੰਧਿ ਭਵਾਏ ਸੋਇ ਪਇਐ ਕਿਰਤਿ ਨਚੈ ਸਭੁ ਕੋਇ
ਨਚਿ ਨਚਿ ਹਸਹਿ   ਚਲਹਿ ਸੇ ਰੋਇ ਉਡਿ ਜਾਹੀ   ਸਿਧ ਹੋਹਿ
ਨਚਣੁ ਕੁਦਣੁ ਮਨ ਕਾ ਚਾਉ ਨਾਨਕ  ਜਿਨ੍ ਮਨਿ ਭਉ  ਤਿਨਾ੍ ਮਨਿ ਭਾਉ ॥੨॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags