ਚਉਥੀ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੪ ਅਤੇ ਦੂਜੇ ਦੀਆਂ ੧੦ ਤੁਕਾਂ ਹਨ। ਪਹਿਲੇ ਸਲੋਕ ਵਿਚ ਕਾਇਨਾਤ ਦੇ ਸਮੂਹ ਵਰਤਾਰਿਆਂ ਅਤੇ ਹਸਤੀਆਂ ਨੂੰ ਇਲਾਹੀ-ਹੁਕਮ ਵਿਚ ਵਿਚਰਦੇ ਦਰਸਾਕੇ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਕੇਵਲ ਇਕ ਨਿਰੰਕਾਰ-ਪ੍ਰਭੂ ਹੀ ਭੈ ਤੋਂ ਰਹਿਤ ਹੈ। ਉਸ ‘ਨਿਰਭਉ’ ਦੀ ਸ਼ਰਣ ਵਿਚ ਆ ਕੇ ਹੀ ਦੁਨਿਆਵੀ ਜੀਵ ਉਸ ਦੀ ਬਖਸ਼ਿਸ਼ ਦੇ ਪਾਤਰ ਬਣ ਸਕਦੇ ਅਤੇ ਹਰ ਕਿਸਮ ਦੇ ਡਰ-ਭਉ ਤੋਂ ਮੁਕਤ ਹੋ ਸਕਦੇ ਹਨ। ਦੂਜੇ ਸਲੋਕ ਵਿਚ ਪੌਰਾਣਕ ਪਾਤਰਾਂ ਦੇ ਨਾਟਕੀ ਰੂਪਾਂਤਰਣ (ਰਾਮਲੀਲਾ, ਰਾਸਲੀਲਾ ਆਦਿ) ਨੂੰ ਮੰਚ ਉਪਰ ਪੇਸ਼ ਕਰਨ ਵਾਲੇ ਕਲਾਕਾਰਾਂ (ਰਾਸਧਾਰੀਆਂ) ਦਾ ਜ਼ਿਕਰ ਕੀਤਾ ਹੈ। ਪਉੜੀ ਵਿਚ ਨਿਰੰਕਾਰ-ਪ੍ਰਭੂ ਦੇ ਗਿਆਨ ਨੂੰ ਹਾਸਲ ਕਰਨ ਦੀ ਜੁਗਤੀ ਦੱਸੀ ਹੈ।
ਮਃ ੧ ॥
ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥
ਕੇਤੀਆ ਕੰਨ੍ ਕਹਾਣੀਆ ਕੇਤੇ ਬੇਦ ਬੀਚਾਰ ॥
ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ ॥
ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥
ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥
ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥
ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।