ਚੌਵੀਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੩ ਤੁਕਾਂ ਹਨ। ਦੋਵਾਂ ਸਲੋਕਾਂ ਦਾ ਮਿਲਵਾਂ ਭਾਵ ਹੈ ਕਿ ਸਾਰੀ ਰਚਨਾ ਦਾ ਕਰਤਾ, ਭਰਤਾ ਅਤੇ ਹਰਤਾ ਪ੍ਰਭੂ ਆਪ ਹੀ ਹੈ। ਮਨੁਖਾ ਜੀਵਨ ਦੇ ਉਤਾਰ-ਚੜ੍ਹਾਅ ਉਸ ਦੇ ਭਾਣੇ ਵਿਚ ਹੀ ਹੁੰਦੇ ਹਨ। ਪਉੜੀ ਇਸ ਧਾਰਨਾ ਦੀ ਸਥਾਪਤੀ ਕਰਦੀ ਹੈ ਕਿ ਵੱਡਿਓਂ ਵੱਡੇ ਸਾਹਿਬ ਦੀਆਂ ਵਡਿਆਈਆਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਜਗਤ ਦੇ ਸਾਰੇ ਖੇਲ-ਤਮਾਸ਼ਿਆਂ ਦਾ ਨਿਰਦੇਸ਼ਕ ਉਹ ਆਪ ਹੀ ਹੈ। ਮਨੁਖ ਨੂੰ ਉਸ ਦੀ ਰਜ਼ਾ ਅਨੁਸਾਰ ਹੀ ਜੀਵਨ ਵਿਚ ਵਿਚਰਨਾ ਫਬਦਾ ਹੈ।
ਸਲੋਕੁ ਮਃ ੧॥
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥
ਇਕਨੀ੍ ਦੁਧੁ ਸਮਾਈਐ ਇਕਿ ਚੁਲੈ੍ ਰਹਨਿ੍ ਚੜੇ ॥
ਇਕਿ ਨਿਹਾਲੀ ਪੈ ਸਵਨਿ੍ ਇਕਿ ਉਪਰਿ ਰਹਨਿ ਖੜੇ ॥
ਤਿਨਾ੍ ਸਵਾਰੇ ਨਾਨਕਾ ਜਿਨ੍ ਕਉ ਨਦਰਿ ਕਰੇ ॥੧॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।