Guru Granth Sahib Logo
  
ਬਾਈਵੀਂ ਪਉੜੀ ਨਾਲ ੫ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪, ਦੂਜੇ ਦੀਆਂ ੨, ਤੀਜੇ ਦੀਆਂ ੫ ਅਤੇ ਚਉਥੇ ਤੇ ਪੰਜਵੇਂ ਦੀਆਂ ੨-੨ ਤੁਕਾਂ ਹਨ। ਪਹਿਲੇ ਸਲੋਕ ਵਿਚ ਦ੍ਰਿੜ੍ਹ ਕਰਾਇਆ ਹੈ ਕਿ ਇਕ ਚਾਕਰ ਜਾਂ ਸੇਵਕ ਮਾਲਕ ਦੇ ਸਾਹਮਣੇ ਆਪਣਾ ਆਪਾ-ਭਾਵ ਗਵਾ ਕੇ ਹੀ ਮਾਲਕ ਦੀ ਖੁਸ਼ੀ ਅਤੇ ਨੇੜਤਾ ਹਾਸਲ ਕਰ ਸਕਦਾ ਹੈ। ਦੂਜਾ ਸਲੋਕ ਇਹ ਵਿਚਾਰ ਪੇਸ਼ ਕਰਦਾ ਹੈ ਕਿ ਭਾਵੇਂ ਕਿੰਨੇ ਪੜਦੇ ਪਾਉਣ ਦਾ ਜਤਨ ਕਰੀਏ, ਅਸਲੀਅਤ ਅਖੀਰ ਪਰਗਟ ਹੋ ਕੇ ਹੀ ਰਹਿੰਦੀ ਹੈ। ਤੀਜੇ, ਚਉਥੇ ਅਤੇ ਪੰਜਵੇਂ ਸਲੋਕ ਵਿਚ ਇਸ ਅਟੱਲ ਸਚਾਈ ਨੂੰ ਬਿਆਨ ਕੀਤਾ ਗਿਆ ਹੈ ਕਿ ਬੱਚਿਆਂ ਵਰਗੀ ਹੋਛੀ ਸਮਝ ਰਖਣ ਵਾਲੇ ਕਿਸੇ ਮਨੁਖ ਨਾਲ ਦੋਸਤੀ ਅਤੇ ਫੋਕੀਆਂ ਫੜਾਂ ਮਾਰਨ ਵਾਲੇ ਕਿਸੇ ਹੰਕਾਰੀ ਮਨੁਖ ਨਾਲ ਪਿਆਰ ਇਹ ਦੋਵੇਂ ਹੀ ਛਿਣ-ਭੰਗਰ ਵਰਤਾਰੇ ਹੁੰਦੇ ਹਨ। ਇਹ ਮਨੁਖ ਦਾ ਬਹੁਤਾ ਕੁਝ ਨਹੀਂ ਸਵਾਰ ਸਕਦੇ। ਪਉੜੀ ਇਕ ਸੇਵਕ ਨੂੰ ਸਦਾ ਆਪਣੇ ਮਾਲਕ ਦੇ ਹੁਕਮ ਵਿਚ ਵਿਚਰਨ ਦਾ ਉਪਦੇਸ਼ ਕਰਦੀ ਹੈ, ਕਿਉਂਕਿ ਮਾਲਕ ਅਗੇ ਕਦੇ ਕੋਈ ਆਦੇਸ਼ ਕਾਰਗਰ ਨਹੀਂ ਹੋ ਸਕਦਾ। ਉਥੇ ਤਾਂ ਕੇਵਲ ਜੋਦੜੀ ਹੀ ਪਰਵਾਨ ਹੁੰਦੀ ਹੈ।
ਮਹਲਾ
ਨਾਲਿ ਇਆਣੇ ਦੋਸਤੀ   ਕਦੇ ਆਵੈ ਰਾਸਿ
ਜੇਹਾ ਜਾਣੈ ਤੇਹੋ ਵਰਤੈ   ਵੇਖਹੁ ਕੋ ਨਿਰਜਾਸਿ
ਵਸਤੂ ਅੰਦਰਿ ਵਸਤੁ ਸਮਾਵੈ   ਦੂਜੀ ਹੋਵੈ ਪਾਸਿ
ਸਾਹਿਬ ਸੇਤੀ ਹੁਕਮੁ ਚਲੈ   ਕਹੀ ਬਣੈ ਅਰਦਾਸਿ
ਕੂੜਿ ਕਮਾਣੈ ਕੂੜੋ ਹੋਵੈ   ਨਾਨਕ ਸਿਫਤਿ ਵਿਗਾਸਿ ॥੩॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags