Guru Granth Sahib Logo
  
ਵੀਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੯ ਤੁਕਾਂ ਹਨ। ਪਹਿਲਾ ਸਲੋਕ ਮਨੁਖੀ ਕਿਰਦਾਰ ਦੇ ਰੁਖੇਪਨ ਨੂੰ ਵਿਸ਼ਾ ਬਣਾਉਂਦਾ ਹੋਇਆ ਇਸ ਰੁਖੇਪਨ ਦੇ ਸਰੀਰਕ, ਸਮਾਜਕ ਤੇ ਅਧਿਆਤਮਕ ਪ੍ਰਭਾਵਾਂ ਨੂੰ ਪੇਸ਼ ਕਰਦਾ ਹੈ। ਦੂਜਾ ਸਲੋਕ ਮਨੁਖੀ ਸ਼ਖਸੀਅਤ ਦੇ ਅੰਦਰੂਨੀ ਤੇ ਬਾਹਰੀ ਪਖਾਂ ਦੇ ਹਵਾਲੇ ਨਾਲ ਸੱਚੇ ਤੇ ਝੂਠੇ ਵਿਅਕਤੀਆਂ ਦੇ ਕਿਰਦਾਰਾਂ ਨੂੰ ਉਭਾਰਦਾ ਹੈ। ਪਉੜੀ ਪ੍ਰਭੂ ਦੀ ਸਰਬ-ਉਚਤਾ ਤੇ ਸਰਬ-ਵਿਆਪਕਤਾ ਨੂੰ ਦ੍ਰਿੜ੍ਹ ਕਰਾਉਂਦੀ ਹੋਈ ਉਸ ਨੂੰ ਚਿਤ ਵਸਾ ਕੇ ਮਨੁਖਾ ਜੀਵਨ ਦੇ ਉਦੇਸ਼ਾਂ ਨੂੰ ਸਵੈ ਜਤਨਾਂ ਰਾਹੀਂ ਪੂਰਾ ਕਰਨ ਲਈ ਪ੍ਰੇਰਤ ਕਰਦੀ ਹੈ।
ਮਃ ॥ 
ਅੰਦਰਹੁ ਝੂਠੇ ਪੈਜ ਬਾਹਰਿ   ਦੁਨੀਆ ਅੰਦਰਿ ਫੈਲੁ
ਅਠਸਠਿ ਤੀਰਥ ਜੇ ਨਾਵਹਿ   ਉਤਰੈ ਨਾਹੀ ਮੈਲੁ
ਜਿਨ੍ ਪਟੁ ਅੰਦਰਿ ਬਾਹਰਿ   ਗੁਦੜੁ ਤੇ ਭਲੇ ਸੰਸਾਰਿ
ਤਿਨ੍ ਨੇਹੁ ਲਗਾ ਰਬ ਸੇਤੀ   ਦੇਖਨੇ੍ ਵੀਚਾਰਿ
ਰੰਗਿ ਹਸਹਿ ਰੰਗਿ ਰੋਵਹਿ   ਚੁਪ ਭੀ ਕਰਿ ਜਾਹਿ
ਪਰਵਾਹ ਨਾਹੀ ਕਿਸੈ ਕੇਰੀ   ਬਾਝੁ ਸਚੇ ਨਾਹ
ਦਰਿ ਵਾਟ ਉਪਰਿ ਖਰਚੁ ਮੰਗਾ   ਜਬੈ ਦੇਇ ਖਾਹਿ
ਦੀਬਾਨੁ ਏਕੋ ਕਲਮ ਏਕਾ   ਹਮਾ ਤੁਮਾ੍ ਮੇਲੁ
ਦਰਿ ਲਏ ਲੇਖਾ ਪੀੜਿ ਛੁਟੈ   ਨਾਨਕਾ ਜਿਉ ਤੇਲੁ ॥੨॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags