Guru Granth Sahib Logo
  
ਦੂਜੀ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੨, ਦੂਜੇ ਦੀਆਂ ੯ ਅਤੇ ਤੀਜੇ ਦੀਆਂ ੫ ਤੁਕਾਂ ਹਨ। ਪਹਿਲੇ ਸਲੋਕ ਵਿਚ ਵਰਣਨ ਹੈ ਕਿ ਸਦਾ-ਥਿਰ ਪ੍ਰਭੂ ਦਾ ਰਚਿਆ ਹੋਇਆ ਸਮੁੱਚਾ ਵਰਤਾਰਾ ਅਤੇ ਉਸ ਦਾ ਹਰ ਇਕ ਹਿੱਸਾ ਪ੍ਰਭੂ ਦੇ ਸੱਚ-ਸਰੂਪ ਦਾ ਨਿਰੂਪਣ ਕਰਨ ਵਾਲਾ ਹੈ। ਦੂਜੇ ਸਲੋਕ ਵਿਚ ਵੱਡਿਓਂ ਵੱਡੇ ਦਾਤਾਰ ਪ੍ਰਭੂ ਦੀ ਵੱਡੀ ਵਡਿਆਈ ਦਾ ਚਿੰਤਨ ਕਰਾਇਆ ਹੈ। ਤੀਜੇ ਸਲੋਕ ਵਿਚ ਦਸਿਆ ਹੈ ਕਿ ਇਹ ਜਗਤ ਪ੍ਰਭੂ ਦਾ ਨਿਵਾਸ ਅਸਥਾਨ ਹੈ। ਪ੍ਰਭੂ ਆਪ ਹੀ ਆਪਣੇ ਹੁਕਮ ਅਧੀਨ ਜੀਵਾਂ ਨੂੰ ਚਲਾਉਂਦਾ ਹੈ, ਪਰ ਇਹ ਭੇਦ ਗੁਰੂ ਦੀ ਸਿਖਿਆ ‘ਤੇ ਚੱਲਣ ਵਾਲੇ ਉਹ ਗੁਰਮੁਖ ਜਾਣ ਸਕਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪ ਕਿਰਪਾ ਕਰਕੇ ਗਿਆਨ ਦਾ ਪਰਗਾਸ ਕਰਦਾ ਹੈ। ਪਉੜੀ ਵਿਚ ਦ੍ਰਿੜ ਕਰਾਇਆ ਗਿਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ-ਜੋਖਾ ਸੱਚ ਦੇ ਅਧਾਰ ‘ਤੇ ਹੁੰਦਾ ਹੈ। ਸੱਚ ਦਾ ਧਾਰਨੀ ਹੋ ਕੇ ਹੀ ਮਨੁਖਾ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ।
ਸਲੋਕੁ ਮਃ
ਸਚੇ ਤੇਰੇ ਖੰਡ   ਸਚੇ ਬ੍ਰਹਮੰਡ
ਸਚੇ ਤੇਰੇ ਲੋਅ   ਸਚੇ ਆਕਾਰ
ਸਚੇ ਤੇਰੇ ਕਰਣੇ   ਸਰਬ ਬੀਚਾਰ
ਸਚਾ ਤੇਰਾ ਅਮਰੁ   ਸਚਾ ਦੀਬਾਣੁ
ਸਚਾ ਤੇਰਾ ਹੁਕਮੁ   ਸਚਾ ਫੁਰਮਾਣੁ
ਸਚਾ ਤੇਰਾ ਕਰਮੁ   ਸਚਾ ਨੀਸਾਣੁ
ਸਚੇ ਤੁਧੁ ਆਖਹਿ ਲਖ ਕਰੋੜਿ
ਸਚੈ ਸਭਿ ਤਾਣਿ   ਸਚੈ ਸਭਿ ਜੋਰਿ
ਸਚੀ ਤੇਰੀ ਸਿਫਤਿ   ਸਚੀ ਸਾਲਾਹ
ਸਚੀ ਤੇਰੀ ਕੁਦਰਤਿ   ਸਚੇ ਪਾਤਿਸਾਹ
ਨਾਨਕ  ਸਚੁ ਧਿਆਇਨਿ ਸਚੁ
ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags