ਉਨੀਂਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੯ ਅਤੇ ਦੂਜੇ ਦੀਆਂ ੮ ਤੁਕਾਂ ਹਨ। ਪਹਿਲੇ ਸਲੋਕ ਵਿਚ ਹਿੰਦੂ ਪੁਜਾਰੀ (ਬ੍ਰਾਹਮਣ) ਵਲੋਂ ਰਖੀ ਜਾਂਦੀ ਭੋਜਨ ਨਾਲ ਸੰਬੰਧਤ ਬਾਹਰੀ ਸੁੱਚ-ਭਿੱਟ ਉਪਰ ਤਿਖਾ ਵਿਅੰਗ ਹੈ। ਦੂਜਾ ਸਲੋਕ ਇਸਤਰੀ ਨੂੰ ਨੀਵਾਂ ਸਮਝਣ ਵਾਲਿਆਂ ਨੂੰ ਤਾੜਨਾ ਕਰਦਾ ਹੋਇਆ ਮਨੁਖੀ ਜੀਵਨ ਅਤੇ ਸਮਾਜ ਵਿਚ ਇਸਤਰੀ ਦੀ ਮਹਾਨਤਾ ਨੂੰ ਬਿਆਨ ਕਰਦਾ ਹੈ। ਪਉੜੀ ਦਸਦੀ ਹੈ ਕਿ ਕੀ ਬ੍ਰਾਹਮਣ, ਕੀ ਸ਼ੂਦਰ, ਕੀ ਪੁਰਖ ਤੇ ਕੀ ਇਸਤਰੀ - ਸਾਰੇ ਬਰਾਬਰ ਹਨ। ਕਿਸੇ ਨੂੰ ਮਾੜਾ ਨਹੀਂ ਆਖਣਾ ਚਾਹੀਦਾ।
ਮਃ ੧ ॥
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।