ਉਨੀਂਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੯ ਅਤੇ ਦੂਜੇ ਦੀਆਂ ੮ ਤੁਕਾਂ ਹਨ। ਪਹਿਲੇ ਸਲੋਕ ਵਿਚ ਹਿੰਦੂ ਪੁਜਾਰੀ (ਬ੍ਰਾਹਮਣ) ਵਲੋਂ ਰਖੀ ਜਾਂਦੀ ਭੋਜਨ ਨਾਲ ਸੰਬੰਧਤ ਬਾਹਰੀ ਸੁੱਚ-ਭਿੱਟ ਉਪਰ ਤਿਖਾ ਵਿਅੰਗ ਹੈ। ਦੂਜਾ ਸਲੋਕ ਇਸਤਰੀ ਨੂੰ ਨੀਵਾਂ ਸਮਝਣ ਵਾਲਿਆਂ ਨੂੰ ਤਾੜਨਾ ਕਰਦਾ ਹੋਇਆ ਮਨੁਖੀ ਜੀਵਨ ਅਤੇ ਸਮਾਜ ਵਿਚ ਇਸਤਰੀ ਦੀ ਮਹਾਨਤਾ ਨੂੰ ਬਿਆਨ ਕਰਦਾ ਹੈ। ਪਉੜੀ ਦਸਦੀ ਹੈ ਕਿ ਕੀ ਬ੍ਰਾਹਮਣ, ਕੀ ਸ਼ੂਦਰ, ਕੀ ਪੁਰਖ ਤੇ ਕੀ ਇਸਤਰੀ - ਸਾਰੇ ਬਰਾਬਰ ਹਨ। ਕਿਸੇ ਨੂੰ ਮਾੜਾ ਨਹੀਂ ਆਖਣਾ ਚਾਹੀਦਾ।
ਸਲੋਕੁ ਮਃ ੧॥
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥
ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥
ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥
ਤਾ ਹੋਆ ਪਾਕੁ ਪਵਿਤੁ ॥
ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।