ਅਠਾਰ੍ਹਵੀਂ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੬ ਅਤੇ ਦੂਜੇ ਤੇ ਤੀਜੇ ਸਲੋਕ ਦੀਆਂ ੪-੪ ਤੁਕਾਂ ਹਨ। ਇਨ੍ਹਾਂ ਤਿੰਨ੍ਹਾਂ ਹੀ ਸਲੋਕਾਂ ਵਿਚ ਸੂਤਕ ਦੀ ਅਖੌਤੀ ਪ੍ਰੰਪਰਕ ਧਾਰਨਾ ਉਪਰ ਤਾਰਕਿਕ ਵਿਅੰਗ ਕਰਕੇ ਇਸ ਨੂੰ ਨਵੇਂ ਅਰਥਾਂ ਵਿਚ ਪਰਿਭਾਸ਼ਤ ਕੀਤਾ ਹੈ। ਪਹਿਲਾ ਸਲੋਕ ਸੂਤਕ ਦੀ ਵਿਆਪਕਤਾ ਨੂੰ ਦਰਸਾਉਂਦਾ ਹੋਇਆ ਇਸ ਦਾ ਤੋੜ ਗੁਰੂ-ਗਿਆਨ ਨੂੰ ਦਰਸਾਉਂਦਾ ਹੈ। ਦੂਜੇ ਸਲੋਕ ਵਿਚ ਵਖ-ਵਖ ਮੰਦ ਕਰਮਾਂ ਨੂੰ ਸਰੀਰਕ ਇੰਦਰੀਆਂ ਦਾ ਸੂਤਕ ਦੱਸ ਕੇ ਉਨ੍ਹਾਂ ਦੇ ਫਲ ਵਜੋਂ ਹੰਸੁਲੇ ਮਨੁਖ ਨੂੰ ਨਰਕਾਂ ਦਾ ਭਾਗੀਦਾਰ ਬਣਦਾ ਦਰਸਾਇਆ ਹੈ। ਤੀਜਾ ਸਲੋਕ ਐਲਾਨੀਆ ਰੂਪ ਵਿਚ ਸੂਤਕ ਨੂੰ ਨਕਾਰਦਾ ਹੋਇਆ ਪ੍ਰਭੂ-ਹੁਕਮ ਦੀ ਸਰਬ-ਵਿਆਪਕਤਾ ਤੇ ਸਰਬ-ਉਚਤਾ ਨੂੰ ਸਥਾਪਤ ਕਰਦਾ ਹੈ। ਪਉੜੀ ਵੱਡੀਆਂ ਵਡਿਆਈਆਂ ਵਾਲੇ ਸਤਿਗੁਰੂ ਦਾ ਗੁਣਾਨਵਾਦ ਕਰਦੀ ਹੋਈ ਜੀਵ ਨੂੰ ਬੁਰਾਈਆਂ ਤੋਂ ਬਚਣ ਲਈ ਸਤਿਗੁਰੂ ਦੀ ਸ਼ਰਣ ਜਾਣ ਦੀ ਪ੍ਰੇਰਣਾ ਕਰਦੀ ਹੈ।
ਸਲੋਕੁ ਮਃ ੧॥
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।