ਚਉਦਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੮ ਅਤੇ ਦੂਜੇ ਦੀਆਂ ੧੦ ਤੁਕਾਂ ਹਨ। ਪਹਿਲੇ ਸਲੋਕ ਵਿਚ ਉਚੇ ਲੰਮੇ ਪਰ ਫੁੱਲਾਂ, ਫਲਾਂ ਤੇ ਪੱਤਿਆਂ ਦੇ ਪੱਖੋਂ ਨਿਕੰਮੇ ਸਿੰਮਲ ਰੁਖ ਦੇ ਦ੍ਰਿਸ਼ਟਾਂਤ ਰਾਹੀਂ ਨਿਮਰਤਾ ਧਾਰਣ ਕਰਨ ਦਾ ਉਪਦੇਸ ਹੈ। ਦੂਜਾ ਸਲੋਕ ਪੂਰਨ ਭਰੋਸੇ ਨਾਲ ਪ੍ਰਭੂ ਦੀ ਪ੍ਰੇਮਾ-ਭਗਤੀ ਨੂੰ ਹੀ ਮਨੁਖਾ ਜੀਵਨ ਦਾ ਦਰੁਸਤ ਮਾਰਗ ਦਰਸਾਉਂਦਾ ਅਤੇ ਇਸ ਤੋਂ ਬਿਨਾਂ ਹੋਰ ਵਿਖਾਵੇ ਦੇ ਕਰਮ-ਕਾਂਡੀ ਸਾਧਨਾਂ ਨੂੰ ਫਜੂਲ ਮੰਨਦਾ ਹੈ। ਪਉੜੀ ਵਿਚ ਜਿਕਰ ਹੈ ਕਿ ਮਨੁਖ ਜਿਸ ਸਰੀਰਕ ਸੁਹੱਪਣ ਤੇ ਮਾਇਕੀ ਦੌਲਤ ਉਪਰ ਮਾਣ ਕਰਦਾ ਅਤੇ ਉਸ ਦੀ ਖਾਤਰ ਦੂਜਿਆਂ ਨਾਲ ਮਾੜਾ ਵਿਹਾਰ ਕਰਦਾ ਹੈ, ਉਹ ਸਭ ਕੁਝ ਮਨੁਖ ਨੇ ਇਥੇ ਹੀ ਛੱਡ ਕੇ ਤੁਰ ਜਾਣਾ ਹੁੰਦਾ ਹੈ। ਇਸ ਲਈ ਮਾੜੇ ਕੰਮ ਕਰਕੇ ਕੇਵਲ ਪਛਤਾਵਾ ਹੀ ਪੱਲੇ ਪੈਂਦਾ ਹੈ।
ਮਃ ੧ ॥
ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥
ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥
ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥
ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ॥੨॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।