Guru Granth Sahib Logo
  
ਤੇਰ੍ਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੬ ਅਤੇ ਦੂਜੇ ਦੀਆਂ ੧੪ ਤੁਕਾਂ ਹਨ। ਪਹਿਲੇ ਸਲੋਕ ਵਿਚ ਜੁਗਾਂ ਬਾਰੇ ਪ੍ਰਚਲਤ ਸਨਾਤਨੀ ਮੱਤ ਦੀ ਧਾਰਣਾ ਨੂੰ ਪਿੱਠ-ਭੂਮੀ ਵਿਚ ਰਖਕੇ ਗੁਰਮਤਿ ਉਪਦੇਸ ਦ੍ਰਿੜ ਕਰਾਇਆ ਗਿਆ ਹੈ। ਦੂਜੇ ਸਲੋਕ ਵਿਚ ਇਕ-ਇਕ ਜੁਗ ਨੂੰ ਇਕ-ਇਕ ਵੇਦ ਨਾਲ ਸੰਬੰਧਤ ਦਰਸਾਕੇ ਚਹੁੰ ਜੁਗਾਂ ਦੇ ਵਰਤਾਰੇ ਦਾ ਸੰਕੇਤਕ ਵਰਣਨ ਕੀਤਾ ਹੈ ਅਤੇ ਅਖੀਰ ਵਿਚ ਪ੍ਰਭੂ ਦੀ ਪ੍ਰੇਮਾ-ਭਗਤੀ ਦਾ ਉਪਦੇਸ ਦਿਤਾ ਗਿਆ ਹੈ। ਪਉੜੀ ਇਸ ਭਾਵ ਨੂੰ ਪ੍ਰਗਟਾਉਂਦੀ ਹੈ ਕਿ ਮਨੁਖ ਦਾ ਪਾਰ ਉਤਾਰਾ ਸਤਿਗੁਰੂ ਤੋਂ ਪ੍ਰਾਪਤ ਹੋਣ ਵਾਲੇ ਆਤਮ-ਗਿਆਨ ਸਦਕਾ ਹੀ ਸੰਭਵ ਹੈ।
ਪਉੜੀ ॥ 
ਸਤਿਗੁਰ ਵਿਟਹੁ ਵਾਰਿਆ   ਜਿਤੁ ਮਿਲਿਐ ਖਸਮੁ ਸਮਾਲਿਆ ॥ 
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ   ਇਨੀ੍ ਨੇਤ੍ਰੀ ਜਗਤੁ ਨਿਹਾਲਿਆ
ਖਸਮੁ ਛੋਡਿ ਦੂਜੈ ਲਗੇ   ਡੁਬੇ ਸੇ ਵਣਜਾਰਿਆ ॥ 
ਸਤਿਗੁਰੂ ਹੈ ਬੋਹਿਥਾ   ਵਿਰਲੈ ਕਿਨੈ ਵੀਚਾਰਿਆ ॥ 
ਕਰਿ ਕਿਰਪਾ ਪਾਰਿ ਉਤਾਰਿਆ ॥੧੩॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags