Guru Granth Sahib Logo
  
ਤੇਰ੍ਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੬ ਅਤੇ ਦੂਜੇ ਦੀਆਂ ੧੪ ਤੁਕਾਂ ਹਨ। ਪਹਿਲੇ ਸਲੋਕ ਵਿਚ ਜੁਗਾਂ ਬਾਰੇ ਪ੍ਰਚਲਤ ਸਨਾਤਨੀ ਮੱਤ ਦੀ ਧਾਰਣਾ ਨੂੰ ਪਿੱਠ-ਭੂਮੀ ਵਿਚ ਰਖਕੇ ਗੁਰਮਤਿ ਉਪਦੇਸ ਦ੍ਰਿੜ ਕਰਾਇਆ ਗਿਆ ਹੈ। ਦੂਜੇ ਸਲੋਕ ਵਿਚ ਇਕ-ਇਕ ਜੁਗ ਨੂੰ ਇਕ-ਇਕ ਵੇਦ ਨਾਲ ਸੰਬੰਧਤ ਦਰਸਾਕੇ ਚਹੁੰ ਜੁਗਾਂ ਦੇ ਵਰਤਾਰੇ ਦਾ ਸੰਕੇਤਕ ਵਰਣਨ ਕੀਤਾ ਹੈ ਅਤੇ ਅਖੀਰ ਵਿਚ ਪ੍ਰਭੂ ਦੀ ਪ੍ਰੇਮਾ-ਭਗਤੀ ਦਾ ਉਪਦੇਸ ਦਿਤਾ ਗਿਆ ਹੈ। ਪਉੜੀ ਇਸ ਭਾਵ ਨੂੰ ਪ੍ਰਗਟਾਉਂਦੀ ਹੈ ਕਿ ਮਨੁਖ ਦਾ ਪਾਰ ਉਤਾਰਾ ਸਤਿਗੁਰੂ ਤੋਂ ਪ੍ਰਾਪਤ ਹੋਣ ਵਾਲੇ ਆਤਮ-ਗਿਆਨ ਸਦਕਾ ਹੀ ਸੰਭਵ ਹੈ।
ਮਃ
Bani footnote ਲੋਕਾਂ ਨੇ ਹਰ ਜੁਗ ਦਾ ਇਕ ਵੇਦ, ਅਵਤਾਰ ਤੇ ਧਰਮ ਥਾਪਿਆ ਹੋਇਆ ਸੀ। ਪਰ ਗੁਰੂ ਸਾਹਿਬ ਇਸ ਸਲੋਕ ਵਿਚ ਪ੍ਰਚਲਤ ਧਾਰਣਾਵਾਂ ਦੇ ਸੰਕੇਤਕ ਵਰਣਨ ਰਾਹੀਂ ਇਹ ਦਰਸਾਉਂਦੇ ਹਨ ਕਿ ਮਨੁਖ ਭਾਵੇਂ ਕਿਸੇ ਵੀ ਜੁਗ ਅਥਵਾ ਸਮੇਂ ਵਿਚ ਰਹਿੰਦੇ ਹੋਣ, ਮੁਕਤੀ ਨਿਮਰਤਾ ਸਹਿਤ ਪ੍ਰਭੂ ਦੀ ਪ੍ਰੇਮਾ-ਭਗਤੀ ਕਰਕੇ ਹੀ ਮਿਲਦੀ ਹੈ। -ਸ਼ਬਦਾਰਥ, ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ੨੦੧੭, ਪੰਨਾ ੪੭੦

ਸਾਮ
Bani footnote ਕਈ ਹਥ ਲਿਖਤ ਬੀੜਾਂ ਵਿਚ ‘ਸਾਮੁ’ ਪਾਠ ਵੀ ਮਿਲਦਾ ਹੈ।
ਕਹੈ ਸੇਤੰਬਰੁ ਸੁਆਮੀ   ਸਚ ਮਹਿ ਆਛੈ  ਸਾਚਿ ਰਹੇ ਸਭੁ ਕੋ ਸਚਿ ਸਮਾਵੈ॥ 
ਰਿਗੁ ਕਹੈ ਰਹਿਆ ਭਰਪੂਰਿ ਰਾਮ ਨਾਮੁ ਦੇਵਾ ਮਹਿ ਸੂਰੁ
ਨਾਇ ਲਇਐ ਪਰਾਛਤ ਜਾਹਿ ਨਾਨਕ  ਤਉ ਮੋਖੰਤਰੁ ਪਾਹਿ ॥ 
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ   ਕਾਨ੍ ਕ੍ਰਿਸਨੁ ਜਾਦਮੁ ਭਇਆ
ਪਾਰਜਾਤੁ ਗੋਪੀ ਲੈ ਆਇਆ   ਬਿੰਦ੍ਰਾਬਨ ਮਹਿ ਰੰਗੁ ਕੀਆ ॥ 
ਕਲਿ ਮਹਿ ਬੇਦੁ ਅਥਰਬਣੁ ਹੂਆ   ਨਾਉ ਖੁਦਾਈ ਅਲਹੁ ਭਇਆ
ਨੀਲ ਬਸਤ੍ਰ ਲੇ ਕਪੜੇ ਪਹਿਰੇ   ਤੁਰਕ ਪਠਾਣੀ ਅਮਲੁ ਕੀਆ
ਚਾਰੇ ਵੇਦ ਹੋਏ ਸਚਿਆਰ ਪੜਹਿ ਗੁਣਹਿ ਤਿਨ੍ ਚਾਰ ਵੀਚਾਰ ॥ 
ਭਾਉ ਭਗਤਿ ਕਰਿ ਨੀਚੁ ਸਦਾਏ ਤਉ ਨਾਨਕ ਮੋਖੰਤਰੁ ਪਾਏ ॥੨॥ 
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags