ਤੇਰ੍ਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੬ ਅਤੇ ਦੂਜੇ ਦੀਆਂ ੧੪ ਤੁਕਾਂ ਹਨ। ਪਹਿਲੇ ਸਲੋਕ ਵਿਚ ਜੁਗਾਂ ਬਾਰੇ ਪ੍ਰਚਲਤ ਸਨਾਤਨੀ ਮੱਤ ਦੀ ਧਾਰਣਾ ਨੂੰ ਪਿੱਠ-ਭੂਮੀ ਵਿਚ ਰਖਕੇ ਗੁਰਮਤਿ ਉਪਦੇਸ ਦ੍ਰਿੜ ਕਰਾਇਆ ਗਿਆ ਹੈ। ਦੂਜੇ ਸਲੋਕ ਵਿਚ ਇਕ-ਇਕ ਜੁਗ ਨੂੰ ਇਕ-ਇਕ ਵੇਦ ਨਾਲ ਸੰਬੰਧਤ ਦਰਸਾਕੇ ਚਹੁੰ ਜੁਗਾਂ ਦੇ ਵਰਤਾਰੇ ਦਾ ਸੰਕੇਤਕ ਵਰਣਨ ਕੀਤਾ ਹੈ ਅਤੇ ਅਖੀਰ ਵਿਚ ਪ੍ਰਭੂ ਦੀ ਪ੍ਰੇਮਾ-ਭਗਤੀ ਦਾ ਉਪਦੇਸ ਦਿਤਾ ਗਿਆ ਹੈ। ਪਉੜੀ ਇਸ ਭਾਵ ਨੂੰ ਪ੍ਰਗਟਾਉਂਦੀ ਹੈ ਕਿ ਮਨੁਖ ਦਾ ਪਾਰ ਉਤਾਰਾ ਸਤਿਗੁਰੂ ਤੋਂ ਪ੍ਰਾਪਤ ਹੋਣ ਵਾਲੇ ਆਤਮ-ਗਿਆਨ ਸਦਕਾ ਹੀ ਸੰਭਵ ਹੈ।
ਸਲੋਕੁ ਮਃ ੧ ॥ ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥ ਜੁਗੁ ਜੁਗੁ
“‘ਜੁਗ’ ਸਮੇਂ ਦਾ ਮਾਪ ਹੈ। ਹਿੰਦੂ ਧਰਮ-ਗ੍ਰੰਥਾਂ ਅਨੁਸਾਰ ਚਾਰ ਜੁਗਾਂ ਦੀ ਧਾਰਨਾ ਪ੍ਰਚਲਿਤ ਹੈ। ਇਹ ਹਨ ਸਤਿਯੁਗ, ਤ੍ਰੇਤਾ, ਦ੍ਵਾਪਰ ਅਤੇ ਕਲਿਯੁਗ। ਜੁਗਾਂ ਦੇ ਸ਼ੁਰੂ ਹੋਣ ਦਾ ਸਮਾਂ ‘ਸੰਧਯਾ’ ਅਤੇ ਸਮਾਪਤੀ ‘ਸੰਧਯਾਂਸ਼’ ਕਹਾਉਂਦਾ ਹੈ। ਇੰਨ੍ਹਾਂ ਦੋਹਾਂ ਦਾ ਮਾਪ ਹਰ ਯੁਗ ਦਾ ਦਸਵਾਂ ਹਿੱਸਾ ਹੁੰਦਾ ਹੈ। ਚੌਹਾਂ ਜੁਗਾਂ ਦੀ ਗਿਣਤੀ ਦੇਵਤਿਆਂ ਦੇ ਵਰ੍ਹਿਆਂ ਅਨੁਸਾਰ ਇਸ ਤਰ੍ਹਾਂ ਮੰਨੀ ਗਈ ਹੈ: ਸਤਿਯੁਗ ਜਾਂ ਕ੍ਰਿਤ ਯੁਗ ४੮੦੦ ਸਾਲ, ਤ੍ਰੇਤਾ ੩੬੦੦ ਸਾਲ, ਦ੍ਵਾਪਰ ੨੪੦੦ ਸਾਲ, ਕਲਿਯੁਗ ੧੨੦੦ ਸਾਲ। ਦੇਵਤਿਆਂ ਦਾ ਇਕ ਸਾਲ ਲੋਕਾਂ ਦੇ ੩੬੦ ਸਾਲਾਂ ਦੇ ਬਰਾਬਰ ਹੁੰਦਾ ਹੈ। ਇਸ ਲਈ ਮਨੁੱਖਾਂ ਦੇ ਵਰ੍ਹਿਆਂ ਅਨੁਸਾਰ ਗਿਣਤੀ ਇਸ ਤਰ੍ਹਾਂ ਬਣਦੀ ਹੈ: ਸਤਿਯੁਗ ੧੭੨੮੦੦੦ ਸਾਲ, ਤ੍ਰੇਤਾ ਯੁਗ ੧੨੯੬੦੦੦ ਸਾਲ, ਦ੍ਵਾਪਰ ਯੁਗ ੮੬੪੦੦੦ ਸਾਲ, ਕਲਿਯੁਗ ੪੩੨੦੦੦ ਸਾਲ। ਜੁਗਾਂ ਦੀ ਇਕ ਚੌਂਕੜੀ ‘ਮਹਾਂਯੁਗ’ ਅਖਵਾਉਂਦੀ ਹੈ। ਦੋ ਹਜ਼ਾਰ ਮਹਾਂਯੁਗਾਂ ਦਾ ਇਕ ‘ਕਲਪ’ ਬਣਦਾ ਹੈ ਜੋ ਬ੍ਰਹਮਾ ਦੀ ਇਕ ਰਾਤ ਅਤੇ ਦਿਨ ਦੇ ਬਰਾਬਰ ਹੁੰਦਾ ਹੈ। ਅਜੇਹੇ ਦਿਨ ਰਾਤਾਂ ਦਾ ਸੌ ਸਾਲ ਬ੍ਰਹਮਾ ਦੀ ਇਕ ਉਮਰ ਹੈ। ਮਨੂ ਸਿਮ੍ਰਿਤਿ ਅਨੁਸਾਰ ਸਤਿਯੁਗ ਦੀ ਉਮਰ ੪੦੦ ਸਾਲ, ਤ੍ਰੇਤਾ ਦੀ ੩੦੦ ਸਾਲ ਅਤੇ ਕਲਿਯੁਗ ਦੀ ੧੦੦ ਸਾਲ ਹੈ। ਇਹ ਯੁਗਾਂ ਦੀ ਗਿਣਤੀ ਅਤੇ ਇਸ ਦੇ ਵੇਰਵੇ ਪੁਰਾਣ, ਮਹਾਂਭਾਰਤ ਅਤੇ ਰਾਮਾਇਣ ਆਦਿ ਵਿਚ ਵੱਖ ਵੱਖ ਪਾਏ ਜਾਂਦੇ ਹਨ।” -ਪਿਆਰਾ ਸਿੰਘ ਪਦਮ, ਸ੍ਰੀ ਗੁਰੂ ਗ੍ਰੰਥ ਸੰਕੇਤ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੮੭, ਪੰਨੇ ੧੫੯-੬੦.
ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥ ਸਤਜੁਗਿ
ਕਈ ਹਥ ਲਿਖਤ ਬੀੜਾਂ ਵਿਚ ‘ਸਤਿਜੁਗਿ’ ਸਰੂਪ ਵੀ ਮਿਲਦਾ ਹੈ।
ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥ ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥ ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥ ਕਲਜੁਗਿ
ਹੱਥ ਲਿਖਤ ਬੀੜਾਂ ਵਿਚ ਇਥੇ ‘ਕਲਿਜੁਗਿ’ ਸਰੂਪ ਮਿਲਦਾ ਹੈ, ਜੋ ਗੁਰਬਾਣੀ ਦੀ ਲਿਖਣ ਸ਼ੈਲੀ ਮੁਤਾਬਕ ਦਰੁਸਤ ਹੈ, ਕਿਉਂਕਿ ‘ਕਲਿ’ ਦੇ ‘ਲ’ ਦੀ ਸਿਹਾਰੀ ਮੂਲਕ ਹੋਣ ਕਰਕੇ ਹਰ ਹਾਲਤ ਵਿਚ ਕਾਇਮ ਰਹਿੰਦੀ ਹੈ।
ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥