ਬਾਰ੍ਹਵੀਂ ਪਉੜੀ ਨਾਲ ੫ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੨, ਦੂਜੇ ਦੀਆਂ ੩, ਤੀਜੇ ਦੀਆਂ ੪, ਚਉਥੇ ਦੀਆਂ ੩ ਅਤੇ ਪੰਜਵੇਂ ਦੀਆਂ ੨ ਤੁਕਾਂ ਹਨ। ਪਹਿਲੇ ਸਲੋਕ ਤੋਂ ਬਾਅਦ ‘ਰਹਾਉ’ ਦੀਆਂ ਦੋ ਤੁਕਾਂ ਇਨ੍ਹਾਂ ਤੋਂ ਵਖਰੀਆਂ ਹਨ। ਪਹਿਲੇ ਦੋ ਸਲੋਕਾਂ ਵਿਚ ‘ਦੁਖ’ ਤੇ ‘ਸੁਖ’ ਦੇ ਸੰਕਲਪਾਂ ਸਬੰਧੀ ਗੁਰਮਤਿ ਦ੍ਰਿਸਟੀਕੋਣ ਪੇਸ਼ ਕੀਤਾ ਹੈ। ਤੀਜੇ ਸਲੋਕ ਵਿਚ ਦ੍ਰਿੜ੍ਹ ਕਰਾਇਆ ਹੈ ਕਿ ਇਕ ਸਚ-ਸਰੂਪ ਪ੍ਰਭੂ ਦੀ ਅਰਾਧਨਾ ਕਰਨੀ ਹੀ ਸਾਰਿਆਂ ਵਰਨਾਂ ਅਥਵਾ ਸ਼੍ਰੇਣੀਆਂ ਦਾ ਇਕੋ-ਇਕ ਸ੍ਰੇਸ਼ਟ ਧਰਮ ਹੈ। ਚਉਥਾ ਸਲੋਕ ਇਕ ਹਰੀ ਨੂੰ ਹੀ ਸਾਰਿਆਂ ਦਾ ਪ੍ਰਕਾਸ਼ ਸਰੋਤ, ਸਿਰਮੌਰ ਦੇਵ ਅਤੇ ਸਾਰਿਆਂ ਦਾ ਮੂਲ ਚੇਤਨਾ ਸਰੋਤ ਦਰਸਾਉਂਦਾ ਹੈ। ਪੰਜਵਾਂ ਸਲੋਕ ਗੁਰੂ ਦੇ ਮਹੱਤਵ ਨੂੰ ਕੇਂਦਰੀਕ੍ਰਿਤ ਕਰਕੇ ਮਾਨਸਕ ਟਿਕਾਅ ਲਈ ਆਤਮਕ ਗਿਆਨ ਨੂੰ ਅਤੇ ਆਤਮਕ ਗਿਆਨ ਲਈ ਗੁਰੂ ਨੂੰ ਲਾਜ਼ਮੀਂ ਐਲਾਨਦਾ ਹੈ। ਪਉੜੀ ਦੁਨਿਆਵੀ ਵਿਦਿਆ ਦੇ ਮੁਕਾਬਲੇ ਮਨੁਖੀ ਅਮਲਾਂ ਨੂੰ ਰੱਬੀ ਦਰਗਾਹ ਵਿਚ ਪ੍ਰਵਾਨਗੀ ਲਈ ਇਕਲੌਤੀ ਕਸਵੱਟੀ ਮੰਨਦੀ ਹੈ।
ਸਲੋਕੁ ਮਃ ੧ ॥
ਕੁਝ ਵਿਦਵਾਨ (ਜਿਵੇਂ ਕਿ ਪ੍ਰੋ. ਸਾਹਿਬ ਸਿੰਘ) ਉਪਰੋਕਤ ਪਦੇ (ਦੁਖੁ ਦਾਰੂ...ਤੋਂ ਲੈ ਕੇ ਜੋ ਕਿਛੁ ਕਰਣਾ ਸੁ ਕਰਿ ਰਹਿਆ॥੨॥ ਤਕ) ਨੂੰ ਗਿਣਤੀ ਪੱਖੋਂ ਇਕ ਸਲੋਕ ਮੰਨਦੇ ਹਨ। ਪਰ ਇਸ ਪਦੇ ਨਾਲ ਦਿਤੇ ਅੰਕ (੧, ੨) ਦਰਸਾਉਂਦੇ ਹਨ ਕਿ ਇਹ ਦੋ ਸਲੋਕ ਹਨ। ਕੁਝ ਹੱਥ ਲਿਖਤ ਬੀੜਾਂ ਵਿਚ ਪਹਿਲੇ ਸਲੋਕ ਤੋਂ ਬਾਅਦ ‘ਮ: ੧’ ਵੀ ਲਿਖਿਆ ਮਿਲਦਾ ਹੈ, ਜਿਹੜਾ ਕਿ ਦੋ ਸਲੋਕਾਂ ਵਾਲੀ ਧਾਰਨਾ ਦੀ ਹੀ ਸਥਾਪਤੀ ਕਰਦਾ ਹੈ। ਅਗਲੇ ਸਲੋਕਾਂ ਨਾਲ ਦਿਤੇ ਅੰਕ (੩, ੪, ੫) ਵੀ ਇਸ ਦੀ ਪ੍ਰੋੜਤਾ ਕਰਦੇ ਹਨ। ਇਸ ਪ੍ਰਕਾਰ, ਇਸ ਪਉੜੀ ਨਾਲ ਸਲੋਕਾਂ ਦੀ ਕੁੱਲ ਗਿਣਤੀ ੫ ਬਣਦੀ ਹੈ।
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥ ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥ ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥ ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥ ਤੂੰ ਸਚਾ ਸਾਹਿਬੁ ਸਿਫਤਿ ਸੁਆਲਿ੍ਉ ਜਿਨਿ ਕੀਤੀ ਸੋ ਪਾਰਿ ਪਇਆ ॥ ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥ ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।