Guru Granth Sahib Logo
  
ਦਸਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੯ ਅਤੇ ਦੂਜੇ ਦੀਆਂ ੧੨ ਤੁਕਾਂ ਹਨ। ਪਹਿਲਾ ਸਲੋਕ ਦ੍ਰਿੜ ਕਰਾਉਂਦਾ ਹੈ ਕਿ ਕਰਤਾਰ ਤੋਂ ਬਿਨਾਂ ਹੋਰ ਸਭ ਕੁਝ ‘ਕੂੜ’, ਭਾਵ ਨਾਸ਼ਵਾਨ ਅਥਵਾ ਛਿਣ-ਭੰਗਰ ਹੈ। ਪਰ ਝੂਠ ਵਿਚ ਗ੍ਰਸਤ ਹੋਣ ਕਾਰਣ ਮਨੁਖੀ ਮਨ ਦਾ ਮੋਹ-ਪਿਆਰ ਚਲਾਇਮਾਨ ਪਦਾਰਥਾਂ ਵਿਚ ਹੀ ਪਿਆ ਰਹਿੰਦਾ ਹੈ। ਇਸ ਦੇ ਉਪਾਅ ਵਜੋਂ ਦੂਜੇ ਸਲੋਕ ਵਿਚ ‘ਕੂੜ’ ਨੂੰ ਤਿਆਗਣ ਅਤੇ ‘ਸਚ’ ਨੂੰ ਗ੍ਰਹਿਣ ਕਰਨ ਦੀ ਜੀਵਨ ਜੁਗਤੀ ਸੁਝਾਈ ਗਈ ਹੈ। ਕੂੜੇ ਪਦਾਰਥਾਂ ਨਾਲ ਮਨੁਖ ਦਾ ਨੇਹੁ ਤਦ ਹੀ ਟੁਟਦਾ ਹੈ, ਜਦ ਉਸ ਨੂੰ ‘ਸਚ’ ਦੀ ਸੋਝੀ ਆਉਂਦੀ ਹੈ, ਸਚ ਨਾਲ ਪਿਆਰ ਪੈਂਦਾ ਹੈ। ਪਉੜੀ ਵਿਚ ਸਚ ਦੀ ਕਮਾਈ ਕਰਨ ਵਾਲੇ ਸੇਵਕਾਂ ਦੀ ਚਰਨ-ਧੂੜੀ ਲਈ ਜਾਚਨਾ ਕੀਤੀ ਹੈ, ਕਿਉਂਜੁ ਐਸੇ ਸਚਿਆਰ ਮਨੁਖਾਂ ਦੀ ਸੰਗਤ ਸਦਕਾ ਹੀ ਪ੍ਰਭੂ ਨੂੰ ਸਿਮਰੀਦਾ ਅਤੇ ਕੂੜ ਦਾ ਤਿਆਗ ਕਰ ਸਕੀਦਾ ਹੈ।
ਮਃ
ਸਚੁ ਤਾ ਪਰੁ ਜਾਣੀਐ   ਜਾ ਰਿਦੈ ਸਚਾ ਹੋਇ ਕੂੜ ਕੀ ਮਲੁ ਉਤਰੈ   ਤਨੁ ਕਰੇ ਹਛਾ ਧੋਇ
ਸਚੁ ਤਾ ਪਰੁ ਜਾਣੀਐ   ਜਾ ਸਚਿ ਧਰੇ ਪਿਆਰੁ ਨਾਉ ਸੁਣਿ ਮਨੁ ਰਹਸੀਐ   ਤਾ ਪਾਏ ਮੋਖ ਦੁਆਰੁ ॥ 
ਸਚੁ ਤਾ ਪਰੁ ਜਾਣੀਐ   ਜਾ ਜੁਗਤਿ ਜਾਣੈ ਜੀਉ ਧਰਤਿ ਕਾਇਆ ਸਾਧਿ ਕੈ   ਵਿਚਿ ਦੇਇ ਕਰਤਾ ਬੀਉ
ਸਚੁ ਤਾ ਪਰੁ ਜਾਣੀਐ   ਜਾ ਸਿਖ ਸਚੀ ਲੇਇ ਦਇਆ ਜਾਣੈ ਜੀਅ ਕੀ   ਕਿਛੁ ਪੁੰਨੁ ਦਾਨੁ ਕਰੇਇ
ਸਚੁ ਤਾਂ ਪਰੁ ਜਾਣੀਐ   ਜਾ ਆਤਮ ਤੀਰਥਿ ਕਰੇ ਨਿਵਾਸੁ ਸਤਿਗੁਰੂ ਨੋ ਪੁਛਿ ਕੈ   ਬਹਿ ਰਹੈ ਕਰੇ ਨਿਵਾਸੁ
ਸਚੁ ਸਭਨਾ ਹੋਇ ਦਾਰੂ   ਪਾਪ ਕਢੈ ਧੋਇ ਨਾਨਕੁ ਵਖਾਣੈ ਬੇਨਤੀ   ਜਿਨ ਸਚੁ ਪਲੈ ਹੋਇ ॥੨॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags