ਦਸਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੯ ਅਤੇ ਦੂਜੇ ਦੀਆਂ ੧੨ ਤੁਕਾਂ ਹਨ। ਪਹਿਲਾ ਸਲੋਕ ਦ੍ਰਿੜ ਕਰਾਉਂਦਾ ਹੈ ਕਿ ਕਰਤਾਰ ਤੋਂ ਬਿਨਾਂ ਹੋਰ ਸਭ ਕੁਝ ‘ਕੂੜ’, ਭਾਵ ਨਾਸ਼ਵਾਨ ਅਥਵਾ ਛਿਣ-ਭੰਗਰ ਹੈ। ਪਰ ਝੂਠ ਵਿਚ ਗ੍ਰਸਤ ਹੋਣ ਕਾਰਣ ਮਨੁਖੀ ਮਨ ਦਾ ਮੋਹ-ਪਿਆਰ ਚਲਾਇਮਾਨ ਪਦਾਰਥਾਂ ਵਿਚ ਹੀ ਪਿਆ ਰਹਿੰਦਾ ਹੈ। ਇਸ ਦੇ ਉਪਾਅ ਵਜੋਂ ਦੂਜੇ ਸਲੋਕ ਵਿਚ ‘ਕੂੜ’ ਨੂੰ ਤਿਆਗਣ ਅਤੇ ‘ਸਚ’ ਨੂੰ ਗ੍ਰਹਿਣ ਕਰਨ ਦੀ ਜੀਵਨ ਜੁਗਤੀ ਸੁਝਾਈ ਗਈ ਹੈ। ਕੂੜੇ ਪਦਾਰਥਾਂ ਨਾਲ ਮਨੁਖ ਦਾ ਨੇਹੁ ਤਦ ਹੀ ਟੁਟਦਾ ਹੈ, ਜਦ ਉਸ ਨੂੰ ‘ਸਚ’ ਦੀ ਸੋਝੀ ਆਉਂਦੀ ਹੈ, ਸਚ ਨਾਲ ਪਿਆਰ ਪੈਂਦਾ ਹੈ। ਪਉੜੀ ਵਿਚ ਸਚ ਦੀ ਕਮਾਈ ਕਰਨ ਵਾਲੇ ਸੇਵਕਾਂ ਦੀ ਚਰਨ-ਧੂੜੀ ਲਈ ਜਾਚਨਾ ਕੀਤੀ ਹੈ, ਕਿਉਂਜੁ ਐਸੇ ਸਚਿਆਰ ਮਨੁਖਾਂ ਦੀ ਸੰਗਤ ਸਦਕਾ ਹੀ ਪ੍ਰਭੂ ਨੂੰ ਸਿਮਰੀਦਾ ਅਤੇ ਕੂੜ ਦਾ ਤਿਆਗ ਕਰ ਸਕੀਦਾ ਹੈ।
ਸਲੋਕੁ ਮਃ ੧ ॥ ਕੂੜੁ
‘ਸ਼ਬਦ ‘ਕੂੜੁ’ ਵਿਸ਼ੇਸ਼ਣ ਨਹੀਂ ਹੈ, ‘ਨਾਂਵ’ ਹੈ ਅਤੇ ਪੁਲਿੰਗ ਹੈ। ਇਹੀ ਕਾਰਨ ਹੈ ਕਿ ‘ਮਾੜੀ’, ‘ਕਾਇਆ’, ‘ਬੀਬੀ’ ਆਦਿਕ ਇਸਤ੍ਰੀ ਲਿੰਗ ਸ਼ਬਦਾਂ ਨਾਲ ਭੀ ਸ਼ਬਦ ‘ਕੂੜੁ’ ਪੁਲਿੰਗ, ਇਕ ਵਚਨ, ਹੀ ਹੈ।’ -ਪ੍ਰੋ. ਸਾਹਿਬ ਸਿੰਘ, ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਦਸਵੀਂ, ਰਾਜ ਪਬਲਿਸਰਜ਼, ਜਲੰਧਰ, ੧੯੬੩, ਪੰਨਾ ੬੪੭.
ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ ਕੂੜੁ ਮੰਡਪ
ਇਸ ਸਲੋਕ ਵਿਚ ਵਰਤੇ ਹੋਰ ਸਾਰੇ ਨਾਂਵ ਪਦਾਂ ਵਾਂਗ, ‘ਮੰਡਪ’ ਦਾ ਵੀ ਕਈ ਹੱਥ ਲਿਖਤ ਬੀੜਾਂ ਵਿਚ ਇਕਵਚਨੀ ਸਰੂਪ (ਮੰਡਪੁ) ਹੀ ਮਿਲਦਾ ਹੈ, ਜਿਵੇਂ ਕਿ ਮਾਈ ਦੇਸਾਂ ਪਿੰਡ ਵਿਚ ਸੁਸ਼ੋਭਤ ਸੰਨ ੧੭੩੩ ਈਸਵੀ ਦੀ ਬੀੜ ਵਿਚ।
ਕੂੜੁ ਮਾੜੀ ਕੂੜੁ ਬੈਸਣਹਾਰੁ ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਣਹਾਰੁ ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥ ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।