Guru Granth Sahib Logo
  
ਪਹਿਲੀ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਤੇ ਦੂਜੇ ਸਲੋਕ ਦੀਆਂ ੨-੨ ਅਤੇ ਤੀਜੇ ਸਲੋਕ ਦੀਆਂ ੪ ਤੁਕਾਂ ਹਨ। ਪਹਿਲੇ ਦੋ ਸਲੋਕਾਂ ਵਿਚ ਗੁਰੂ ਦਾ ਮੰਗਲ ਕਰਕੇ ਮਨੁਖਾ ਜੀਵਨ ਵਿਚ ਉਸ ਦੀ ਮਹੱਤਤਾ ਅਤੇ ਲੋੜ ਉਪਰ ਬਲ ਦਿਤਾ ਗਿਆ ਹੈ। ਤੀਜਾ ਸਲੋਕ ਦਰਸਾਉਂਦਾ ਹੈ ਕਿ ਗੁਰੂ (ਗੁਰ-ਸ਼ਬਦ) ਵਿਹੀਣ ਮਨੁਖ ਸੰਸਾਰਕ ਪਖੋਂ ਚੰਗੇ ਭਲੇ, ਸਿਆਣੇ ਅਤੇ ਸਫਲ ਨਜ਼ਰ ਆਉਣ ਦੇ ਬਾਵਜੂਦ, ਰੂਹਾਨੀਅਤ ਦੀ ਪੱਧਰ ‘ਤੇ, ਨਿ-ਫਲ (ਗੁਣ-ਹੀਨ) ਹੀ ਰਹਿੰਦੇ ਹਨ। ਗੁਰ-ਸ਼ਬਦ ਨੂੰ ਧਾਰਨ ਕਰਨ ਤੋਂ ਬਗੈਰ ਮਨੁਖਾ ਜੀਵਨ ਪ੍ਰਕਾਸ਼ਮਾਨ ਅਤੇ ਸਫਲ ਨਹੀਂ ਹੋ ਸਕਦਾ। ਪਉੜੀ ਵਿਚ ਸੋਝੀ ਕਰਾਈ ਗਈ ਹੈ ਕਿ ਨਿਰੰਕਾਰ ਨੇ ਆਪ ਹੀ ਆਪਣੀ ਅਤੇ ਆਪਣੇ ਨਾਮ ਦੀ ਸਿਰਜਨਾ ਕੀਤੀ ਅਤੇ ਫਿਰ ਕੁਦਰਤ ਦੀ ਰਚਨਾ ਕਰਕੇ ਉਸ ਵਿਚ ਵਿਆਪਕ ਹੋ ਗਿਆ।
ਪਉੜੀ॥
ਆਪੀਨੈ੍ ਆਪੁ ਸਾਜਿਓ   ਆਪੀਨੈ੍ ਰਚਿਓ ਨਾਉ
ਦੁਯੀ ਕੁਦਰਤਿ ਸਾਜੀਐ   ਕਰਿ ਆਸਣੁ ਡਿਠੋ ਚਾਉ
ਦਾਤਾ ਕਰਤਾ ਆਪਿ ਤੂੰ   ਤੁਸਿ ਦੇਵਹਿ ਕਰਹਿ ਪਸਾਉ
ਤੂੰ ਜਾਣੋਈ ਸਭਸੈ   ਦੇ ਲੈਸਹਿ ਜਿੰਦੁ ਕਵਾਉ
ਕਰਿ ਆਸਣੁ ਡਿਠੋ ਚਾਉ ॥੧॥
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags