ਪਹਿਲੀ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਤੇ ਦੂਜੇ ਸਲੋਕ ਦੀਆਂ ੨-੨ ਅਤੇ ਤੀਜੇ ਸਲੋਕ ਦੀਆਂ ੪ ਤੁਕਾਂ ਹਨ। ਪਹਿਲੇ ਦੋ ਸਲੋਕਾਂ ਵਿਚ ਗੁਰੂ ਦਾ ਮੰਗਲ ਕਰਕੇ ਮਨੁਖਾ ਜੀਵਨ ਵਿਚ ਉਸ ਦੀ ਮਹੱਤਤਾ ਅਤੇ ਲੋੜ ਉਪਰ ਬਲ ਦਿਤਾ ਗਿਆ ਹੈ। ਤੀਜਾ ਸਲੋਕ ਦਰਸਾਉਂਦਾ ਹੈ ਕਿ ਗੁਰੂ (ਗੁਰ-ਸ਼ਬਦ) ਵਿਹੀਣ ਮਨੁਖ ਸੰਸਾਰਕ ਪਖੋਂ ਚੰਗੇ ਭਲੇ, ਸਿਆਣੇ ਅਤੇ ਸਫਲ ਨਜ਼ਰ ਆਉਣ ਦੇ ਬਾਵਜੂਦ, ਰੂਹਾਨੀਅਤ ਦੀ ਪੱਧਰ ‘ਤੇ, ਨਿ-ਫਲ (ਗੁਣ-ਹੀਨ) ਹੀ ਰਹਿੰਦੇ ਹਨ। ਗੁਰ-ਸ਼ਬਦ ਨੂੰ ਧਾਰਨ ਕਰਨ ਤੋਂ ਬਗੈਰ ਮਨੁਖਾ ਜੀਵਨ ਪ੍ਰਕਾਸ਼ਮਾਨ ਅਤੇ ਸਫਲ ਨਹੀਂ ਹੋ ਸਕਦਾ। ਪਉੜੀ ਵਿਚ ਸੋਝੀ ਕਰਾਈ ਗਈ ਹੈ ਕਿ ਨਿਰੰਕਾਰ ਨੇ ਆਪ ਹੀ ਆਪਣੀ ਅਤੇ ਆਪਣੇ ਨਾਮ ਦੀ ਸਿਰਜਨਾ ਕੀਤੀ ਅਤੇ ਫਿਰ ਕੁਦਰਤ ਦੀ ਰਚਨਾ ਕਰਕੇ ਉਸ ਵਿਚ ਵਿਆਪਕ ਹੋ ਗਿਆ।
ਸਲੋਕੁ
ਕੁਝ ਹਥ ਲਿਖਤ ਬੀੜਾਂ ਵਿਚ ਇਥੇ, ਲਗਭਗ ਹਰ ਇਕ ਪਉੜੀ ਨਾਲ ਹੀ, ‘ਸਲੋਕ’ (ਬਹੁਵਚਨੀ ਰੂਪ) ਲਿਖਿਆ ਮਿਲਦਾ ਹੈ, ਜਦਕਿ ਮੌਜੂਦਾ ਬੀੜਾਂ ਵਿਚ ਕਿਤੇ ‘ਸਲੋਕੁ’ (ਜਿਵੇਂ ਕਿ ਇਸ ਵਾਰ ਦੀ ਪਉੜੀ ੧ ਤੇ ੨ ਨਾਲ) ਅਤੇ ਕਿਤੇ ‘ਸਲੋਕ’ (ਜਿਵੇਂ ਕਿ ਪਉੜੀ ੩ ਤੇ ੪ ਨਾਲ) ਛਪਿਆ ਹੋਇਆ ਹੈ। ਇਸ ਬਾਰੇ ਜਿੰਮੇਵਾਰ ਸੰਸਥਾਵਾਂ ਨੂੰ ਧਿਆਨ ਦੇਣ ਦੀ ਲੋੜ ਹੈ।
ਮਃ ੧ ॥
‘ਮ:’ ਗੁਰੂ ਗ੍ਰੰਥ ਸਾਹਿਬ ਸਿਰਲੇਖਾਂ ਵਿਚ ਗੁਰੂ ਬਾਣੀਕਾਰਾਂ ਲਈ ਵਰਤੇ ਸੰਕੇਤਕ ਸ਼ਬਦ ‘ਮਹਲਾ’ ਦਾ ਸੰਖਿਪਤ ਰੂਪ ਹੈ, ਇਸ ਲਈ ‘ਮ:’ ਦਾ ਉਚਾਰਣ ਹਰ ਥਾਂ ‘ਮਹਲਾ’ ਹੀ ਹੈ।
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥ ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।