Guru Granth Sahib Logo
  
Available on:

introduction

ਜਨਮ ਮਨੁਖ ਦਾ ਧਰਤੀ ਉੱਤੇ ਆਗਮਨ ਹੈ। ਵਿਆਹ ਇਕ ਤੋਂ ਦੋ ਅਤੇ ਦੋ ਤੋਂ ਵਧੀਕ ਹੋ ਕੇ ਵੰਸ਼ ਨੂੰ ਅੱਗੇ ਤੋਰਨ ਦੀ ਪ੍ਰਕਿਰਿਆ ਵਿਚ ਪੈਣਾ ਹੈ। ਮੌਤ ਇਸ ਸੰਸਾਰ ਤੋਂ ਹਮੇਸ਼ਾ ਲਈ ਚਲੇ ਜਾਣਾ ਹੈ। ਹਰ ਸਭਿਆਚਾਰ ਦੇ ਲੋਕਾਂ ਨੇ ਅਜਿਹੇ ਮੌਕਿਆਂ ਨੂੰ ਸਮਾਜਕ ਤੇ ਧਾਰਮਕ ਰਸਮਾਂ-ਰੀਤਾਂ ਨਾਲ ਜੋੜ ਕੇ ਪਰੰਪਰਾ ਦਾ ਰੂਪ ਦਿੱਤਾ ਹੁੰਦਾ ਹੈ। ਜਨਮ ਲੈਣ ਵਾਲੇ ਨਵੇਂ ਜੀਅ ਨੂੰ ਜੀ ਆਇਆਂ ਕਹਿਣ, ਵਿਆਹ ਆਦਿ ਮੌਕਿਆਂ ’ਤੇ ਖੁਸ਼ੀ ਮਨਾਉਣ ਅਤੇ ਮੌਤ ਸਮੇਂ ਸੋਗ ਮਨਾਉਣ ਦੇ ਹਰ ਲੋਕ-ਸਮੂਹ ਵਿਚ ਆਪੋ-ਆਪਣੇ ਢੰਗ-ਤਰੀਕੇ ਹਨ। ਸਿਖ ਮਤ ਅਨੁਸਾਰੀ ਜੀਵਨ-ਜਾਚ ਵਿਚ ਮਨੁਖੀ ਜੀਵਨ ਦੇ ਚਾਰ ਵਿਸ਼ੇਸ਼ ਮੌਕੇ, ਜਨਮ ਲੈਣਾ, ਅੰਮ੍ਰਿਤ ਛਕਣਾ, ਵਿਆਹ ਕਰਵਾਉਣਾ ਅਤੇ ਸਰੀਰ ਛੱਡ ਜਾਣਾ ਮੰਨੇ ਗਏ ਹਨ। ਪੰਥ ਪ੍ਰਵਾਨਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੁਆਰਾ ਪ੍ਰਕਾਸ਼ਤ ‘ਸਿੱਖ ਰਹਿਤ ਮਰਯਾਦਾ’ ਵਿਚ ਇਨ੍ਹਾਂ ਮੌਕਿਆਂ ਨੂੰ ਕ੍ਰਮਵਾਰ ਜਨਮ ਤੇ ਨਾਮ, ਅੰਮ੍ਰਿਤ, ਅਨੰਦ ਅਤੇ ਮਿਰਤਕ ਸੰਸਕਾਰਾਂ ਵਜੋਂ ਦਰਸਾਇਆ ਗਿਆ ਹੈ। ਪਹਿਲੇ ਤਿੰਨ ਸੰਸਕਾਰਾਂ ਬਾਰੇ ਵਿਚਾਰ ਪਹਿਲੋਂ ਕ ...
Tags